Canada News: ਕੈਨੇਡਾ ’ਚ ਪੀਆਰ ਸਬੰਧੀ ਟਰੂਡੋ ਸਰਕਾਰ ਸਖਤ, ਐਕਸਪ੍ਰੈਸ ਐਂਟਰੀ ਲਈ ਬਣਾਏ ਇਹ ਨਿਯਮ

Canada News
Canada News: ਕੈਨੇਡਾ ’ਚ ਪੀਆਰ ਸਬੰਧੀ ਟਰੂਡੋ ਸਰਕਾਰ ਸਖਤ, ਐਕਸਪ੍ਰੈਸ ਐਂਟਰੀ ਲਈ ਬਣਾਏ ਇਹ ਨਿਯਮ

Canada News: ਓਟਾਵਾ। ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਪਰਮਾਨੈਂਟ ਰੈਜ਼ੀਡੈਂਸੀ (ਪੀਆਰ) ਲਈ ਮਾਪਦੰਡ ਹੋਰ ਸਖ਼ਤ ਕਰਨ ਜਾ ਰਹੀ ਹੈ। ਸਰਕਾਰ ਪ੍ਰਵਾਸੀ ਬਿਨੈਕਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਦੇ ਨਾਲ ਦਿੱਤੇ ਗਏ ਵਾਧੂ ਪੁਆਇੰਟਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਕਦਮ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਧੋਖਾਧੜੀ ਨੂੰ ਘਟਾਉਣ ਲਈ ਚੁੱਕੇ ਜਾ ਰਹੇ ਹਨ। ਇਸ ਬਦਲਾਅ ਦਾ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਔਟਵਾ ’ਚ ਕੀਤਾ ਹੈ।

ਇਹ ਖਬਰ ਵੀ ਪੜ੍ਹੋ : Punjab Weather News: ਪੰਜਾਬ ’ਚ ਮੀਂਹ ਸਬੰਧੀ ਮੌਸਮ ਵਿਭਾਗ ਦਾ ਵੱਡਾ ਅਪਡੇਟ, ਜਾਣੋ ਆਉਣ ਵਾਲੇ 3-4 ਦਿਨਾਂ ਦੀ ਸਥਿਤੀ&…

ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ’ਚ ਲਿਆ ਹੈ। ਜਦੋਂ ਕੈਨੇਡਾ ’ਚ ਲੋਕਾਂ ਨੂੰ ਘਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕ ਇਸ ਲਈ ਵਿਦੇਸ਼ੀਆਂ ਦੀ ਵਧਦੀ ਆਮਦ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਐਕਸਪ੍ਰੈਸ ਐਂਟਰੀ ’ਚ ਨੌਕਰੀ ਦੀ ਪੇਸ਼ਕਸ਼ ਲਈ ਵਾਧੂ ਅੰਕ ਹਟਾਏ ਜਾ ਸਕਦੇ ਹਨ। ਇਹ ਐੱਲਐੱਮਆਈਏ ਖਰੀਦਣ ਲਈ ਪ੍ਰੋਤਸਾਹਨ ਨੂੰ ਘਟਾ ਦੇਵੇਗਾ। ਐੱਲਐੱਮਆਈਏ ਧੋਖਾਧੜੀ ਉਮੀਦਵਾਰਾਂ ਤੋਂ ਹਜ਼ਾਰਾਂ ਡਾਲਰ ਲੈਂਦੀ ਹੈ। ਸਰਕਾਰ ਐਕਸਪ੍ਰੈਸ ਐਂਟਰੀ ਸਿਸਟਮ ’ਚ ਬਦਲਾਅ ਲਿਆਵੇਗੀ।

ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਦੇਣ ਤੋਂ ਪਹਿਲਾਂ ਮਾਲਕ | Canada News

ਤੁਹਾਨੂੰ ਦੱਸ ਦਈਏ ਕਿ ਲੇਬਰ ਮਾਰਕਿਟ ਇਮਪੈਕਟ ਅਸੈਸਮੈਂਟ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਨੂੰ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਦੇਣ ਤੋਂ ਪਹਿਲਾਂ ਮਾਲਕ ਨੂੰ ਲੈਣਾ ਹੁੰਦਾ ਹੈ। ਐਕਸਪ੍ਰੈਸ ਐਂਟਰੀ ਸ਼੍ਰੇਣੀ ’ਚ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਾਲਿਆਂ ਨੂੰ ਨੌਕਰੀ ਦੀ ਪੇਸ਼ਕਸ਼ ਲਈ 50 ਵਾਧੂ ਅੰਕ ਪ੍ਰਾਪਤ ਹੁੰਦੇ ਹਨ। ਇਸ ਨਾਲ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਕੈਨੇਡਾ ’ਚ ਹਾਲ ਹੀ ਦੇ ਮਹੀਨਿਆਂ ’ਚ ਐੱਲਐੱਮਆਈਏ ਧੋਖਾਧੜੀ ਇੱਕ ਵੱਡਾ ਮੁੱਦਾ ਬਣ ਗਿਆ ਹੈ।

ਕੁਝ ਏਜੰਟ ਨੌਕਰੀ ਲੱਭਣ ਵਾਲਿਆਂ ਤੋਂ ਪੈਸੇ ਲੈਂਦੇ ਹਨ ਤੇ ਮਾਲਕਾਂ ਨਾਲ ਮਿਲ ਕੇ ਜਾਅਲੀ ਐੱਲਐੱਮਆਈਏ ਤਿਆਰ ਕਰਦੇ ਹਨ। ਇਸ ਲਈ 10,000 ਤੋਂ 75,000 ਕੈਨੇਡੀਅਨ ਡਾਲਰ ਤੱਕ ਦੀ ਰਕਮ ਵਸੂਲੀ ਜਾਂਦੀ ਹੈ। ਕੈਨੇਡਾ ਸਰਕਾਰ ਐੱਲਐੱਮਆਈਏ ਧੋਖਾਧੜੀ ਨੂੰ ਰੋਕਣ ਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸੁਧਾਰਨ ਲਈ ਯਤਨਸ਼ੀਲ ਹੈ। ਇਨ੍ਹਾਂ ਉਪਾਵਾਂ ’ਚ ਐਕਸਪ੍ਰੈਸ ਐਂਟਰੀ ਲਈ ਨੌਕਰੀ ਦੀਆਂ ਪੇਸ਼ਕਸ਼ਾਂ ’ਤੇ ਦਿੱਤੇ ਗਏ ਵਾਧੂ ਪੁਆਇੰਟਾਂ ਨੂੰ ਹਟਾਉਣਾ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਉਪਾਅ ਉਮੀਦਵਾਰਾਂ ਲਈ ਹ ਖਰੀਦਣ ਦੇ ਲਾਲਚ ਨੂੰ ਘੱਟ ਕਰੇਗਾ। ਜਿਸ ਨਾਲ ਸਿਸਟਮ ’ਚ ਨਿਰਪੱਖਤਾ ਤੇ ਇਮਾਨਦਾਰੀ ਵਧੇਗੀ। Canada News

ਇੱਕ ਵਾਰ ਰੁਜ਼ਗਾਰਦਾਤਾ ਨੂੰ ਇੱਕ ਸਕਾਰਾਤਮਕ ਹ ਹਾਸਲ ਹੋਣ ਤੋਂ ਬਾਅਦ, ਉਹ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਤੋਂ ਇੱਕ ਰਸਮੀ ਪੱਤਰ ਲਈ ਅਰਜ਼ੀ ਦੇ ਸਕਦੇ ਹਨ। ਇਹ ਪੱਤਰ ਇੱਕ ਸੰਭਾਵੀ ਕਰਮਚਾਰੀ ਦੁਆਰਾ ਕੈਨੇਡਾ ’ਚ ਵਰਕ ਪਰਮਿਟ ਹਾਸਲ ਕਰਨ ਲਈ ਵਰਤਿਆ ਜਾ ਸਕਦਾ ਹੈ। ਐਕਸਪ੍ਰੈਸ ਐਂਟਰੀ ਇੱਕ ਔਨਲਾਈਨ ਸਿਸਟਮ ਹੈ ਜਿਸਦੀ ਵਰਤੋਂ ਆਰਆਈਸੀਸੀ ਹੁਨਰਮੰਦ ਕਾਮਿਆਂ ਤੋਂ ਇਮੀਗ੍ਰੇਸ਼ਨ ਅਰਜ਼ੀਆਂ ਦਾ ਪ੍ਰਬੰਧਨ ਕਰਨ ਲਈ ਕਰਦੀ ਹੈ। ਇਸ ਰਾਹੀਂ ਤਿੰਨ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।