ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਟਰੱਕ ਨਾਲ ਜਾ ਟ...

    ਟਰੱਕ ਨਾਲ ਜਾ ਟਕਰਾਈ ਵੈਨ, ਰੀਟ ਪ੍ਰੀਖਿਆ ਦੇਣ ਜਾ ਰਹੇ 6 ਨੌਜਵਾਨਾਂ ਦੀ ਮੌਤ

    ਰੀਟ ਪ੍ਰੀਖਿਆ ਦੇਣ ਜਾ ਰਹੇ 6 ਨੌਜਵਾਨਾਂ ਦੀ ਮੌਤ

    (ਸੱਚ ਕਹੂੰ ਨਿਊਜ਼) ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਚਾਕਸੂ ਖੇਤਰ ’ਚ ਸ਼ਨਿੱਚਰਵਾਰ ਸਵੇਰੇ ਟਰੱਕ ਤੇ ਵੈਨ ਦੀ ਟੱਕਰ ’ਚ ਛੇ ਨੌਜਵਾਨਾਂ ਦੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋ ਗਏ ਪੁਲਿਸ ਅਨੁਸਾਰ ਵੈਨ ’ਚ 11 ਨੌਜਵਾਨ ਸਵਾਰ ਸਨ। ਇਹ ਸਾਰੇ ਜਣੇ ਬਾਰਾਂ ਤੋਂ ਸੀਕਰ ਰੀਟ ਦੀ ਪ੍ਰੀਖਿਆ ਦੇਣ ਲਈ ਜਾ ਰਹੇ ਸਨ।

    ਕੌਮੀ ਰਾਜਮਾਰਗ 12 ’ਤੇ ਨਿਮੋਡੀਆ ਕੱਟ ਕੋਲ ਇਹ ਈਕੋ ਵੈਨ ਬੇਕਾਬੂ ਹੋ ਕੇ ਟ੍ਰੇਲਰ ’ਚ ਜਾ ਵੱਜੀ ਹਾਦਸੇ ’ਚ ਵੈਨ ਸਵਾਰ ਡਰਾਈਵਰ ਸਮੇਤ ਛੇ ਜਵਾਨਾਂ ਦੀ ਮੌਤ ਹੋ ਗਈ ਤੇ ਜ਼ਖਮੀਆਂ ਹੋਏ ਪੰਜ ਜਣਿਆਂ ਦਾ ਚਾਕਸੂ ਦੇ ਮਹਾਤਮਾ ਗਾਂਧੀ ਹਸਪਤਾਲ ’ਚ ਇਲਾਜ ਜਾਰੀ ਹੈ ਮ੍ਰਿਤਕਾਂ ਦੀ ਪਛਾਣ ਵਿਸ਼ਣੂ ਨਗਰ ਨਿਵਾਸੀ ਬੜੌਦ ਬਾਰਾਂ, ਤੇਜਰਾਜ ਉਰਫ਼ ਰਾਜਿੰਦਰ ਮੇਘਵਾਲ ਨਿਵਾਸੀ ਕਸਮਪੁਰ ਟਰਰੂ ਬਾਰਾਂ, ਸੱਤਿਆਨਾਰਾਇਣ ਨਿਵਾਸੀ ਗੋਵਰਧਨਪੁਰ ਸਾਲਪੁਰ ਬਾਰਾਂ, ਵੇਦ ਪ੍ਰਕਾਸ਼ ਨਿਵਾਸੀ ਹਨੁਮੰਤ ਖੇਰੀ ਗੁਜਰਾਨ, ਸੁਰੇੇਸ਼ ਬੇਰਵਾ ਨਿਵਾਸੀ ਗੋਵਰਧਨਪੁਰ ਕਵਾਈ ਸਾਲਪੁਰਾ, ਵੇਨ ਡਰਾਈਵਰ ਦਿਲੀਪ ਮਹਿਤਾ ਨਿਵਾਸੀ ਗੋਵਰਧਨ ਕਵਾਈ ਸਾਲਪੁਰ ਦੀ ਮੌਤ ਹੋ ਗਈ ਘਟਨਾ ਦੀ ਸੂਚਨਾ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ’ਚ ਰਖਵਾਇਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ