ਭੀੜ ’ਚ ਵੜ ਟਰੱਕ ਨੇ ਲੋਕਾਂ ਨੂੰ ਦਰੜਿਆ | America News
America News: ਵਾਸ਼ਿੰਗਟਨ (ਏਜੰਸੀ)। 1 ਜਨਵਰੀ ਨੂੰ ਅਮਰੀਕਾ ਦੇ ਲੁਈਸਿਆਨਾ ਸੂਬੇ ਦੇ ਨਿਊ ਓਰਲੀਨਜ਼ ਸ਼ਹਿਰ ’ਚ ਇੱਕ ਵਿਅਕਤੀ ਨੇ ਜਸ਼ਨ ਮਨਾ ਰਹੇ ਲੋਕਾਂ ’ਤੇ ਪਿਕਅੱਪ ਟਰੱਕ ਚਲਾ ਦਿੱਤਾ। ਇਸ ’ਚ ਘੱਟੋ-ਘੱਟ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਬੋਰਬਨ ਸਟਰੀਟ ’ਤੇ ਵਾਪਰੀ। ਸੀਐਨਐਨ ਮੁਤਾਬਕ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਵਾਹਨ ਆਇਆ ਤੇ ਭੀੜ ’ਚ ਜਾ ਵੱਜਿਆ। ਇਸ ਤੋਂ ਬਾਅਦ ਇੱਕ ਵਿਅਕਤੀ ਇਸ ਤੋਂ ਹੇਠਾਂ ਉਤਰ ਗਿਆ। ਉਸ ਨੇ ਲੋਕਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਜਵਾਬ ’ਚ ਪੁਲਿਸ ਫੋਰਸ ਨੂੰ ਵੀ ਗੋਲੀ ਚਲਾਉਣੀ ਪਈ।
ਇਹ ਖਬਰ ਵੀ ਪੜ੍ਹੋ : Shagun Scheme Punjab: ਹੁਣ ਸਾਦੇ ਢੰਗ ਨਾਲ ਵਿਆਹ ਕਰਨ ਵਾਲਿਆਂ ਨੂੰ ਮਿਲੇਗਾ 21 ਹਜ਼ਾਰ ਰੁਪਏ ਸ਼ਗਨ, ਜਾਣੋ ਕਿੱਥੇ ਹੋਇਆ …
ਹਮਲਾਵਰ ਫੜਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਅਜੇ ਜਾਣਕਾਰੀ ਉਪਲਬਧ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਦਾ ਮਾਹੌਲ ਸੋਗ ’ਚ ਬਦਲ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਖਮੀ ਲੋਕਾਂ ਨੂੰ ਨਿਊ ਓਰਲੀਨਜ਼ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ 25 ਦਸੰਬਰ ਨੂੰ ਜਰਮਨੀ ’ਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ। ਸਾਊਦੀ ਦੇ ਇੱਕ ਡਾਕਟਰ ਨੇ ਮੈਗਡੇਬਰਗ ਸ਼ਹਿਰ ਦੇ ਬਾਜ਼ਾਰ ’ਚ ਲੋਕਾਂ ਉੱਤੇ ਕਾਰ ਭਜਾ ਦਿੱਤੀ। ਇਸ ਘਟਨਾ ’ਚ 5 ਲੋਕਾਂ ਦੀ ਮੌਤ ਹੋ ਗਈ ਸੀ ਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। America News