ਚੰਡੀਗੜ੍ਹ ‘ਚ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ | Triple Murder
ਘਰ ਦਾ ਮੁਖੀਆ ਗੰਭੀਰ ਹਾਲਤ ‘ਚ ਪੀਜੀਆਈ ‘ਚ ਭਰਤੀ
ਚੰਡੀਗੜ੍ਹ, ਅਨਿਲ ਕੱਕੜ। ਸਥਾਨਕ ਮਾਡਰਨ ਕੰਪਲੈਕਸ ‘ਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਇੱਕ ਮੈਂਬਰ ਜੋ ਖੂਨ ਨਾਲ ਲਥਪਥ ਸੀ, ਨੂੰ ਪੀਜੀਆਈ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਸਰਿਤਾ (45), ਸਾਂਚੀ (21) ਅਤੇ ਅਰਜੁਨ (16) ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲੀਆਂ ਹਨ। ਐਸਐਸਪੀ ਨੀਲਬਾਂਬਰੀ ਜਗਦਾਲੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਤਿੰਨਾਂ ਦੇ ਸਿਰ ਅਤੇ ਗਰਦਨ ‘ਤੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤਾ ਗਿਆ ਹੈ, ਜਦੋਂ ਕਿ ਘਰ ਦਾ ਮੁਖੀ ਸੰਜੇ ਅਰੋੜਾ ਜੋ ਗੰਭੀਰ ਜ਼ਖਮੀ ਹੈ, ਨੂੰ ਪੀਜੀਆਈ ਨੂੰ ਭਰਤੀ ਕਰਵਾਇਆ ਗਿਆ ਹੈ, ਜੋ ਜਿੰਦਗੀ ਮੌਤ ਨਾਲ ਜੂਝ ਰਿਹਾ ਹੈ। ਉਹਨਾਂ ਦੱਸਿਆ ਕਿ ਮੌਕੇ ‘ਤੇ ਥਾਣਾ ਪੁਲਿਸ, ਕ੍ਰਾਇਮ ਬ੍ਰਾਂਚ, ਫਾਰੇਂਸਿਕ ਟੀਮ ਜਾਂਚ ਲਈ ਪਹੁੰਚ ਗਈਆਂ ਹਨ। ਉਹਨਾਂ ਦੱਸਿਆ ਕਿ ਘਰ ਦਾ ਮੁਖੀਆ ਸੰਜੇ ਪੰਚਕੂਲਾ ਸੈਕਟਰ 9 ‘ਚ ਕ੍ਰਿਸ਼ਨਾ ਨਾਂਅ ਦੀ ਡੇਅਰੀ ਚਲਾਉਂਦਾ ਹੈ, ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Triple Murder
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।