ਟਰਾਈਡੈਂਟ ਗਰੁੱਪ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਸਦਮਾ, ਪਿਤਾ ਦਾ ਦੇਹਾਂਤ

ਟਰਾਈਡੈਂਟ ਗਰੁੱਪ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਸਦਮਾ, ਪਿਤਾ ਦਾ ਦੇਹਾਂਤ

ਬਰਨਾਲਾ, (ਜਸਵੀਰ ਸਿੰਘ ਗਹਿਲ) ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਟਰਾਈਡੈਂਟ ਗਰੁੱਪ ਦੇ  ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਨੋਹਰ ਚੰਦ ਗੁਪਤਾ ਦੀ ਲੁਧਿਆਣਾ ਦੇ ਸੀਐਮਸੀ ਹਸਪਤਾਲ ‘ਚ ਰਾਤ ਸਮੇਂ ਅਚਾਨਕ ਮੌਤ ਹੋ ਗਈ, ਉਹ 90 ਸਾਲਾਂ ਦੇ ਸਨ, ਜਿੰਨ੍ਹਾ ਦਾ ਸਸਕਾਰ ਸਿਵਲ ਲਾਈਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿਖੇ ਹੀ ਕੀਤਾ ਗਿਆ

ਨੋਹਰ ਚੰਦ ਗੁਪਤਾ ਧਾਰਮਿਕ ਬਿਰਤੀ ਦੇ ਇਨਸਾਨ ਸਨ ਜੋ ਮੂਲ ਰੂਪ ‘ਚ ਬਠਿੰਡਾ ਦੇ ਰਹਿਣ ਵਾਲੇ ਸਨ ਤੇ ਤਕਰੀਬਨ 40 ਕੁ ਸਾਲ ਤੋਂ ਲੁਧਿਆਣਾ ਰਹਿ ਰਹੇ ਸਨ ਉਨ੍ਹਾਂ ਪਹਿਲੀ ਫੈਕਟਰੀ ਬਰਨਾਲਾ ‘ਚ ਲਗਾਈ, ਜਦਕਿ ਆਪਣਾ ਦਫ਼ਤਰ ਇਨ੍ਹਾਂ ਇੰਡਸਟ੍ਰੀਅਲ ਹੱਬ ਹੋਣ ਕਰਕੇ ਲੁਧਿਆਣਾ ਵਿਖੇ ਬਣਾਇਆ ਉਨ੍ਹਾਂ ਦੇ ਤਿੰਨ ਪੁੱਤਰ ਹਨ ਜਿੰਨ੍ਹਾ ‘ਚੋਂ ਸਰੂਪ ਗੁਪਤਾ ਦਾ ਦੇਹਾਂਤ ਹੋ ਚੁੱਕਾ ਹੈ ਜਦਕਿ ਦੋ ਪੁੱਤਰ ਰਾਜਿੰਦਰ ਗੁਪਤਾ ਤੇ ਵਰਿੰਦਰ ਗੁਪਤਾ ਇਸ ਸਮੇਂ ਸਨਅਤ ਜਗਤ ‘ਚ ਵੱਡੇ ਨਾਂਅ ਨਾਲ ਜਾਣੇ ਜਾਂਦੇ ਹਨ ਮਰਹੂਮ ਨੋਹਰ ਚੰਦ ਗੁਪਤਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪ੍ਰਮੁੱਖ ਸਨਅਤਕਾਰ, ਸਿਆਸੀ, ਸਮਾਜਿਕ ਤੇ ਧਾਰਮਿਕ ਲੋਕ ਵੱਡੀ ਗਿਣਤੀ ਵਿਚ ਪੁੱਜੇ ਸਨ

ਇਸ ਦੁੱਖ ਦੀ ਘੜੀ ਵਿੱਚ ਸ੍ਰੀ ਰਾਜਿੰਦਰ ਗੁਪਤਾ ਤੇ ਉਹਨਾਂ ਦੇ ਪਰਿਵਾਰ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਜਿਲ੍ਹਾ ਪਲੈਨਿੰਗ ਬੋਰਡ ਦੇ ਕਰਨਇੰਦਰ ਸਿੰਘ ਢਿੱਲੋਂ, ਟਰਾਈਡੈਂਟ ਗਰੁੱਪ ਦੇ ਐਡਮਨ ਹੈੱਡ ਰੁਪਿੰਦਰ ਗੁਪਤਾ, ਐਸ ਪੀ ਸੁਖਦੇਵ ਸਿੰਘ ਵਿਰਕ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸ਼੍ਰੋਮਣੀ ਅਕਾਲੀ ਦਲ ਦੇ ਦਵਿੰਦਰ ਸਿੰਘ ਬੀਹਲਾ, ਐਡਵੋਕੇਟ ਰਾਜੀਵ ਲੂਬੀ, ਐਡਵੋਕੇਟ ਗੁਰਿੰਦਰ ਸਿੰਘ ਗਿੰਦੀ, ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ, ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ, ਅਸ਼ੋਕ ਮਿੱਤਲ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ, ਜੀਵਨ ਬਾਂਸਲ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ, ਨਗਰ ਕੌਂਸ਼ਲ ਚੇਅਰਮੈਨ ਮੱਖਣ ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ, ਧੀਰਜ ਦੱਧਾਹੂਰ, ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਕੰਤਾ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੋਨੀ ਜਾਗਲ, ਐਮ ਸੀ ਜਗਰਾਜ ਪੰਡੋਰੀ ਆਦਿ ਤੋਂ ਇਲਾਵਾ ਜਿਲ੍ਹਾ ਬਰਨਾਲਾ ਤੇ ਲੁਧਿਆਣਾ ਸਮੇਤ ਸਮੂਹ ਪੰਜਾਬ ਭਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.