ਕਾਂਗਰਸ ਪਾਰਟੀ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ

tirgan 2

ਕਾਂਗਰਸ ਪਾਰਟੀ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ

ਸੇਰਪੁਰ (ਰਵੀ ਗੁਰਮਾ)। ਕਾਂਗਰਸ ਪਾਰਟੀ ਵੱਲੋਂ ਬਲਾਕ ਸੇਰਪੁਰ (ਹਲਕਾ ਮਹਿਲ ਕਲਾਂ) ਵਿਖੇ ਤਿਰੰਗਾ ਯਾਤਰਾ ਕੱਢੀ ਗਈ । ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਸੰਜੇ ਸਿੰਗਲਾ ਨੇ ਕਿਹਾ ਕਿ ਤਿਰੰਗਾ ਯਾਤਰਾ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਦੇਸ਼ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਇਸ ਤਿਰੰਗਾ ਯਾਤਰਾ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਐਕਟਿੰਗ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ।

ਇਹ ਤਿਰੰਗਾ ਯਾਤਰਾ ਜ਼ਿਲ੍ਹਾ ਪ੍ਰਧਾਨ ਲੱਕੀ ਪੱਖੋਂ ਦੀ ਅਗਵਾਈ ਹੇਠ ਸ਼ੇਰਪੁਰ ਤੋਂ ਸ਼ੁਰੂ ਹੋਕੇ ਖੇੜੀ ਚਹਿਲਾਂ ,ਖੇੜੀ ਖੁਰਦ, ਈਨਾਂ ਬਾਜਵਾ ਤੋਂ ਹੁੰਦਿਆਂ ਹੋਇਆ ਪਿੰਡ ਪੱਤੀ ਖ਼ਲੀਲ ਵਿੱਚ ਆਕੇ ਸਮਾਪਤ ਕੀਤੀ ਗਈ। ਇਸ ਵਿੱਚ ਸਾਬਕਾ ਸ਼ਹਿਰੀ ਬਲਾਕ ਪ੍ਰਧਾਨ ਠੇਕੇਦਾਰ ਸੰਜੇ ਸਿੰਗਲਾ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਐਡਵੋਕੇਟ ਜਸਵੀਰ ਸਿੰਘ, ਅਮਨ ਬਦੇਸ਼ਾ ਪ੍ਰਗਟਪ੍ਰੀਤ ਸਿੰਘ ਸੇਰਪੁਰ ,ਰਾਮਦਾਸ ਬਿੱਟੂ, ਬਹਾਦਰ ਸਿੰਘ ਮੈਂਬਰ, ਸਾਧੂ ਰਾਮ ਸਿੰਗਲਾ , ਕ੍ਰਿਸ਼ਨ ਸਿੰਗਲਾ, ਤੇਜ਼ਾ ਸਿੰਘ ਅਲੀਪੁਰ, ਰਘਬੀਰ ਸਿੰਘ ਸਿੱਧੂ, ਰਵਿੰਦਰ ਸਿੰਘ ਅੱਤਰੀ,ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ, ਪਿਆਰਾ ਸਿੰਘ ਬਦੇਸ਼ਾ, ਆਸਿਫ਼ ਖਾਂ ਮਾਹਮਦਪੁਰ , ਗੁਰਮੇਲ ਸਿੰਘ ਮੋੜ, ਗੁਰਜੀਤ ਸਿੰਘ ,ਪ੍ਰਦੀਪ ਸਿੰਘ,ਦੀਪ ਸਿੰਘ , ਦਿਲਪ੍ਰੀਤ ਸਿੰਘ ਖੇੜੀ , ਅਮਨਦੀਪ ਸਿੰਘ ਖੇੜੀ, ਇੰਦਰਜੀਤ ਸਿੰਘ ਬੜੀ, ਸੁਖਦੇਵ ਸਿੰਘ ਸਰਪੰਚ ਕਾਲਾਬੁਲਾ ਆਗੂਆਂ ਨੇ ਹਿੱਸਾ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here