ਸ਼ਹੀਦਾਂ ਨੂੰ ਨਾਮਚਰਚਾ ਦੌਰਾਨ ਭੇਂਟ ਕੀਤੀ ਸ਼ਰਧਾਂਜਲੀ
Tributes To Martyrs: (ਹਰਪਾਲ ਸਿੰਘ/ਜੀਵਨ ਗੋਇਲ) ਚੀਮਾ ਮੰਡੀ। ਸ਼ਹੀਦ ਕੁਲਦੀਪ ਸਿੰਘ ਇੰਸਾਂ, ਸ਼ਹੀਦ ਬੂਟਾ ਸਿੰਘ ਇੰਸਾਂ ਤੇ ਸ਼ਹੀਦ ਮਲਕੀਤ ਸਿੰਘ ਇੰਸਾਂ ਦੀ ਤੇਰ੍ਹਵੀਂ ਬਰਸੀ ’ਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਪਿੰਡ ਝਾੜੋਂ (ਬਲਾਕ ਲੌਂਗੋਵਾਲ) ਵਿਖੇ ਸ਼ਰਧਾਂਜਲੀ ਸਮਾਗਮ ਵਜੋਂ ਨਾਮ ਚਰਚਾ ਹੋਈ।
ਇਸ ਦੌਰਾਨ ਬਲਾਕ ਲੌਂਗੋਵਾਲ ਤੋਂ ਇਲਾਵਾਂ ਧਰਮਗੜ੍ਹ, ਸੁਨਾਮ, ਸੰਗਰੂਰ, ਲੱਡਾ, ਧੂਰੀ, ਦਿੜ੍ਹਬਾ, ਸ਼ੇਰਪੁਰ, ਧਨੌਲਾ-ਬਰਨਾਲਾ, ਮੌੜ ਮੰਡੀ, ਖਿਆਲਾਂ ਕਲਾਂ ਅਤੇ ਬਲਾਕ ਭੀਖੀ ਜ਼ਿਲ੍ਹਾ ਮਾਨਸਾ ਸਮੇਤ 11 ਬਲਾਕਾਂ ਦੀ ਸਾਧ-ਸੰਗਤ ਨੇ ਅੰਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪਹੁੰਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ 85 ਮੈਂਬਰ ਰਾਮਕਰਨ ਇੰਸਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦ ਕਹਾਉਣਾ ਕੋਈ ਸੌਖਾ ਨਹੀਂ। ਜੋ ਸੱਚੇ ਮੁਰਸ਼ਿਦੇ ਕਾਮਿਲ ਦੇ ਨਾਲ ਆਪਣੀ ਪ੍ਰੀਤ ਲਾ ਕੇ ਓੜ ਨਿਭਾਅ ਜਾਂਦੇ ਹਨ, ਇਸ ਮਾਤ ਲੋਕ ਵਿੱਚ ਰਹਿੰਦੇ ਹੋਏ ਆਪਣੀ ਸਾਰੀ ਜ਼ਿੰਦਗੀ ਸਤਿਗੁਰ ਦੇ ਲੇਖੇ ਲਾ ਜਾਂਦੇ ਹਨ, ਸਤਿਗੁਰ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਕਰਦੇ ਹੋਏ ਇਸ ਮਾਤ ਲੋਕ ਵਿੱਚੋਂ ਚਲੇ ਜਾਂਦੇ ਹਨ ਉਹ ਹੀ ਸੱਚੇ ਸ਼ਹੀਦ ਹੁੰਦੇ ਹਨ। ਉਨ੍ਹਾਂ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਸਤਿਗੁਰ ’ਤੇ ਦ੍ਰਿੜ ਵਿਸ਼ਵਾਸ ਰੱਖਣਾ ਅਤੇ ਸੇਵਾ ਨੂੰ ਸਮਰਪਿਤ ਹੋਣਾ, ਸ਼ਹੀਦਾਂ ਦੀ ਦਿੱਤੀ ਕੁਰਬਾਨੀ ਤੋਂ ਸੇਧ ਲੈਣਾ, ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਹ ਵੀ ਪੜ੍ਹੋ: Punjab In Rain: ਸੂਬੇ ਦੇ ਕਈ ਖੇਤਰਾਂ ’ਚ ਪਿਆ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ
ਇਸ ਮੌਕੇ ਬਲਦੇਵ ਕ੍ਰਿਸ਼ਨ ਇੰਸਾਂ, ਤਰਸੇਮ ਕੁਮਾਰ ਇੰਸਾਂ, ਰਣਜੀਤ ਸਿੰਘ ਇੰਸਾਂ ਮਹਿਲਾ, ਜਰਨੈਲ ਸਿੰਘ ਇੰਸਾਂ, ਨਾਗਪਾਲ ਇੰਸਾਂ, ਪ੍ਰੇਮ ਸਿੰਗਲਾ ਭਵਾਨੀਗੜ੍ਹ, ਬੱਬੀ ਇੰਸਾਂ ਸਨਾਮ, ਸਹਿਦੇਵ ਇੰਸਾਂ ਸੁਨਾਮ, ਨਛੱਤਰ ਸਿੰਘ ਇੰਸਾਂ ਸ਼ੇਰਪੁਰ, ਜਗਦੇਵ ਸਿੰਘ ਇੰਸਾਂ ਸ਼ੇਰਪੁਰ, ਕੁਲਬੀਰ ਸਿੰਘ ਇੰਸਾਂ, ਜਗਦੀਸ ਇੰਸਾਂ ਪਾਪੜਾ, ਜਗਦੀਸ ਸਿੰਘ ਇੰਸਾਂ, ਜੋਗਾ, ਰਾਜੇਸ਼ ਇੰਸਾਂ, ਗਗਨ ਇੰਸਾਂ, ਮਨਜੀਤ ਸਿੰਘ ਇੰਸਾਂ, ਹੁਕਮ ਚੰਦ ਇੰਸਾਂ, ਰਾਜਪਾਲ ਇੰਸਾਂ, ਗੁਰਵਿੰਦਰ ਇੰਸਾਂ ਲਹਿਰਾ, ਅਜਿੰਦਰ ਇੰਸਾਂ ਲਹਿਰਾ (ਸਾਰੇ 85 ਮੈਂਬਰ ਭਾਈ) ਸੁਨੀਤਾ ਕਾਲੜਾ ਇੰਸਾਂ, ਸਰੋਜ ਇੰਸਾਂ, ਕਮਲਾ ਇੰਸਾਂ, ਨਿਰਮਲਾ ਇੰਸਾਂ, ਕਮਲੇਸ ਇੰਸਾਂ, ਮਨਪ੍ਰੀਤ ਇੰਸਾਂ, ਗੁਰਮੀਤ ਕੌਰ ਇੰਸਾਂ, ਧਨਜੀਤ ਕੌਰ ਇੰਸਾਂ, ਦਰਸਨਾ ਇੰਸਾਂ, ਨਿਰਮਲਾ ਇੰਸਾਂ, ਬਲਜੀਤ ਇੰਸਾਂ, ਪਰਮਜੀਤ ਇੰਸਾਂ (ਸਾਰੇ 85 ਮੈਂਬਰ ਭੈਣਾਂ) ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਐਮਐਸਜੀ ਆਈ ਟੀ ਵਿੰਗ ਦੇ ਜ਼ਿੰਮੇਵਾਰ ਜਸਪਾਲ ਇੰਸਾਂ ਨੇ ਕਿਹਾ ਕਿ ਸਾਨੂੰ ਕਿਸੇ ਵੀ ਅਫਵਾਹ ਵਿੱਚ ਨਹੀਂ ਆਉਣਾ ਚਾਹੀਦਾ ਸਗੋਂ ਸੁਚੇਤ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਇਸ ਮੌਕੇ ਪਿੰਡ ਝਾੜੋਂ ਦੇ ਸਰਪੰਚ ਰਾਜੂ ਨੇ ਵੱਡੀ ਗਿਣਤੀ ਪੁੱਜੀ ਸਾਧ-ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹੀਦ ਮੋਹਿਤ ਇੰਸਾਂ ਦੇ ਪਰਿਵਾਰ ਵਿੱਚੋਂ ਧਰਮਪਾਲ ਇੰਸਾਂ ਵੀ ਹਾਜ਼ਰ ਸਨ। ਇਸ ਮੌਕੇ ਵੱਖ-ਵੱਖ ਬਲਾਕਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਰਧਾਂ ਦੇ ਫੁੱਲ ਭੇਂਟ ਕੀਤੇ। Tributes To Martyrs
600 ਛਾਂਦਾਰ ਅਤੇ ਫਲਦਾਰ ਬੂਟੇ ਵੰਡੇ

ਇਸ ਮੌਕੇ ਤਿੰਨੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦਾਂ ਦੀ ਤੇਰਵੀਂ ਬਰਸੀ ਮੌਕੇ 600 ਛਾਂਦਾਰ ਅਤੇ ਫਲਦਾਰ ਪੌਦੇ ਵੰਡੇ ਗਏ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ 7 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਯੋਗ ਰਾਸ਼ਨ ਵੀ ਦਿੱਤਾ ਗਿਆ।