11 ਅਤੀ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ | Chibbaran Wali News
Chibbaran Wali News: ਚਿੱਬੜਾਂ ਵਾਲੀ (ਰਾਜ ਕੁਮਾਰ)। ਬੀਤੇ ਦਿਨੀ ਮਾਲਿਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸੱਚਖੰਡ ਵਾਸੀ ਸਰੀਰਦਾਨੀ ਮਾਤਾ ਚਰਨਜੀਤ ਕੌਰ ਇੰਸਾਂ ਧਰਮ ਪਤਨੀ ਬਲਵੰਤ ਸਿੰਘ ਵਾਸੀ ਪਿੰਡ ਗੰਧੜ੍ਹ ਨਮਿੱਤ ਅੰਤਿਮ ਸ਼ਰਧਾਂਜਲੀ ਵਜੋਂ ਰੱਖੀ ਗਈ ਨਾਮ ਚਰਚਾ ਅੱਜ ਜੇ ਡਬਲਯੂ ਰਿਜੋਟ ਪਿੰਡ ਰਹੂੜਿਆਂ ਵਾਲੀ ਵਿਖੇ ਹੋਈ ।
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਗੁਰਰਾਜ ਸਿੰਘ ਇਸ ਵੱਲੋਂ ਪਵਿੱਤਰ ਨਾਅਰਾ ਬੋਲ ਕੇ ਕੀਤੀ ਗਈ । ਵੱਖ-ਵੱਖ ਪਿੰਡਾਂ ਤੋਂ ਪੁੱਜੇ ਕਵੀਰਾਜ ਵੀਰਾਂ ਨੇ ਮਾਨਸ ਜਨਮ ਪ੍ਰਥਾਏ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਾਂ ਦਾ ਗੁਣਗਾਨ ਕੀਤਾ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਰਿਕਾਰਿਡਡ ਪਵਿੱਤਰ ਚਲਾਏ ਗਏ, ਜਿਸ ਨੂੰ ਸਾਧ-ਸੰਗਤ ਨੇ ਬੜੇ ਧਿਆਨ ਨਾਲ ਸਰਵਣ ਕੀਤਾ। ਨਾਮ ਚਰਚਾ ਦੇ ਅਖੀਰ ਵਿੱਚ ਮਾਤਾ ਚਰਨਜੀਤ ਕੌਰ ਇੰਸਾਂ ਦੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਦੀ 85 ਮੈਂਬਰ ਕਮੇਟੀ ਵੱਲੋਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਸਰੂਪ ਵਾਲੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ।
ਇਹ ਵੀ ਪੜ੍ਹੋ: Central Government Scheme: ਪੀਐਮ ਮੋਦੀ ਨੇ ਵੰਡੇ 65 ਲੱਖ ਮਾਲਕੀ ਜਾਇਦਾਦ ਕਾਰਡ
ਇਸ ਮੌਕੇ ਮਾਤਾ ਚਰਨਜੀਤ ਕੌਰ ਇੰਸਾ ਦੇ ਪਰਿਵਾਰ ਵੱਲੋਂ 11 ਅਤੀ ਜ਼ਰੂਰਤਮੰਦ ਪਰਿਵਾਰਾਂ ਨੂੰ ਮਾਤਾ ਜੀ ਦੀ ਯਾਦ ਵਿੱਚ ਰਾਸ਼ਨ ਵੰਡਿਆ ਗਿਆ। ਨਾਮ ਚਰਚਾ ਦੇ ਅਖੀਰ ਵਿੱਚ 85 ਮੈਂਬਰ ਬਲਜਿੰਦਰ ਸਿੰਘ ਇੰਸਾਂ ਅਤੇ ਗੁਰਦੇਵ ਸਿੰਘ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਮੌਕੇ ਜਗਜੀਤ ਸਿੰਘ ਇੰਸਾਂ ਸੀਨੀਅਰ ਵਾਈਸ ਚੇਅਰਮੈਨ ਡੇਰਾ ਸੱਚਾ ਸੌਦਾ ਸਿਰਸਾ ਅਤੇ ਸੁਖਦੀਪ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਗੁਰਦਰਸ਼ਨ ਸਿੰਘ ਇੰਸਾਂ, ਹਰਫੂਲ ਸਿੰਘ ਇੰਸਾ, ਗੁਰਦਾਸ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ , ਗੁਰ ਬਖਸ਼ੀਸ਼ ਸਿੰਘ ਇੰਸਾਂ, ਜਗਜੀਤ ਸਿੰਘ ਰੰਧਾਵਾ ਇੰਸਾ ਸਾਰੇ 85 ਮੈਂਬਰ ਅਤੇ 85 ਮੈਂਬਰ ਭੈਣਾਂ ,ਬਲਵਿੰਦਰ ਸਿੰਘ ਰੇਸ਼ਮ ਸਿੰਘ ਇੰਸਾਂ , ਸੇਵਾ ਸੰਮਤੀ ਡੇਰਾ ਸੱਚਾ ਸੌਦਾ ਸਰਸਾ , ਪ੍ਰੇਮੀ ਸੇਵਕ ਨਿਰਮਲ ਸਿੰਘ ਕਾਕਾ ਇੰਸਾਂ, ਪ੍ਰੇਮੀ ਸੇਵਕ ਭੁਪਿੰਦਰ ਕੁਮਾਰ ਮੋਗਾ ਇੰਸਾਂ , ਪ੍ਰੇਮੀ ਸੇਵਕ ਮਲਿਕ ਇੰਸਾਂ, ਪ੍ਰੇਮੀ ਸੇਵਕ ਮੋਹਨ ਸਿੰਘ ਇੰਸਾਂ, ਪ੍ਰੇਮੀ ਸੇਵਕ ਪੂਰਨ ਚੰਦ ਇੰਸਾਂ ਪ੍ਰੇਮੀ ਕੇਵਲ ਕ੍ਰਿਸ਼ਨ ਇੰਸਾਂ ਪ੍ਰੇਮੀ ਅੰਗਰੇਜ਼ ਸਿੰਘ ਇੰਸਾਂ, ਪ੍ਰੇਮੀ ਪਰਮਜੀਤ ਸਿੰਘ ਇੰਸਾਂ ਆਦਿ ਤੇ ਵੱਡ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। Chibbaran Wali News