ਬਰਸੀ ਮੌਕੇ ਨਾਮ ਚਰਚਾ ਕਰਕੇ ਦਿੱਤੀਆਂ ਸ਼ਰਧਾਂਜਲੀਆਂ
(ਮਨੋਜ) ਘੱਗਾ /ਬਾਦਸ਼ਾਹਪੁਰ। ਅੱਜ ਨਾਮ ਚਰਚਾ ਘਰ ਘੱਗਾ ਵਿਖੇ ਸੱਚਖੰਡ ਵਾਸੀ ਸਤਨਾਮ ਸਿੰਘ ਇੰਸਾਂ ਵਾਸੀ ਬੁਜਰਕ ਦੀ ਬਰਸੀ ਮੌਕੇ ਨਾਮ ਚਰਚਾ ਕਰਵਾਈ ਗਈ । ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਵਿੱਛੜੀ ਰੂਹ ਦੀ ਯਾਦ ਵਿਚ ਪੌਦਾ ਵੀ ਲਗਾਇਆ ਗਿਆ ਅਤੇ ਨਾਮ ਚਰਚਾ ਘਰ ਨੂੰ ਇੱਕ ਪੱਖਾ ਵੀ ਭੇਟ ਕੀਤਾ ਗਿਆ।
ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ। ਸ਼ਰਧਾਂਜਲੀ ਸਮਾਗਮ ਮੌਕੇ ਜਿੰਮੇਵਾਰਾਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੱਚਖੰਡ ਵਾਸੀ ਸਤਨਾਮ ਸਿੰਘ ਇੰਸਾਂ ਨੇ ਆਪਣਾ ਸਾਰਾ ਜੀਵਨ ਹੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸੀ। ਅਜਿਹੇ ਵਡਭਾਗੀ ਜੀਵ ਦੀ ਉਪਮਾ ਲਈ ਸ਼ਬਦ ਛੋਟੇ ਪੈ ਜਾਂਦੇ ਹਨ। ਉਨ੍ਹਾਂ ਦੇ ਹਸਮੁੱਖ ਸੁਭਾਅ ਦਾ ਹਰੇਕ ਮਿਲਣ ਵਾਲੇ ਉੱਤੇ ਡੂੰਘਾ ਪ੍ਰਭਾਵ ਪੈਂਦਾ ਸੀ।
ਇਸ ਮੌਕੇ ਭੰਗੀਦਾਸ ਨਾਥ ਇੰਸਾਂ, 25 ਮੈਂਬਰ ਜੋਗਿੰਦਰ ਇੰਸਾਂ, 15 ਮੈਂਬਰ ਸੋਮਨਾਥ ਇੰਸਾਂ, ਜਰਨੈਲ ਇੰਸਾਂ, ਬਲਵੀਰ ਇੰਸਾਂ, ਹਰਮੇਸ ਇੰਸਾਂ, ਗੁਰਮੇਲ ਇੰਸਾਂ, ਭੀਮ ਚੰਦ ਇੰਸਾਂ, ਬਲਵੰਤ ਇੰਸਾਂ ਤੇ ਜੋਧਾ ਇੰਸਾਂ, ਨਿਰਭੈ ਸਿੰਘ ਇੰਸਾਂ, ਗਰਵਿੰਦਰ ਸਿੰਘ ਇੰਸਾਂ ਗੁਰਪ੍ਰੀਤ ਸਿੰਘ ਇੰਸਾਂ, ਰਿੰਪੀ ਕੌਰ ਇੰਸਾਂ, ਅਮਰੀਕ ਸਿੰਘ ਇੰਸਾਂ, ਰਣਜੀਤ ਕੌਰ ਇੰਸਾ, ਸੁਖਵਿੰਦਰ ਕੌਰ ਇੰਸਾਂ ਆਦਿ ਤੇ ਸਤਨਾਮ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ