LIVE : ਮਹਾਂ ਸ਼ਹੀਦ ਪ੍ਰਦੀਪ ਸਿੰਘ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੀ ਵੱਡੀ ਗਿਣਤੀ ਸਾਧ-ਸੰਗਤ

(ਸੱਚ ਕਹੂੰ ਨਿਊਜ਼)
ਕੋਟਕਪੂਰਾ ।  ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ ਹਰ ਧਰਮ ਦਾ ਸਤਿਕਾਰ, ਲੋੜਵੰਦਾਂ ਦੀ ਮੱਦਦ ਤੇ ਸੱਚ ਦੇ ਰਾਹ ਤੇ ਅਡੋਲ ਚੱਲਣ ਵਾਲੇ ਮਹਾਂ ਸ਼ਹੀਦ ਪ੍ਰਦੀਪ ਸਿੰਘ ਇੰਸਾਂ ਨਮਿਤ ਨਾਮ ਚਰਚਾ ਘਰ ਕੋਟਕਪੂਰਾ ਵਿਖੇ ਚੱਲ ਰਹੀ ਨਾਮ ਚਰਚਾ ਵਿੱਚ ਹਜ਼ਾਰਾਂ ਡੇਰਾ ਸਰਧਾਲੂ, ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸਥਾਨਕ ਨਿਵਾਸੀ ਪੁੱਜੇ ਹੋਏ ਹਨ । ਪ੍ਰਦੀਪ ਦੇ ਵਿਛੋੜੇ ਕਾਰਨ ਸੰਗਤ ਦੀਆਂ ਅੱਖਾਂ ਭਾਵੇਂ ਨਮ ਹਨ ਪਰ ਉਸਦੀ ਕੁਰਬਾਨੀ ਨੂੰ ਚੇਤੇ ਕਰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸਲੂਟ ਕੀਤਾ ਜਾ ਰਿਹਾ ਹੈ। ਜਿਉਂਦੇ ਜੀਅ ਮਾਨਵਤਾ ਭਲਾਈ ਦੇ ਕਾਰਜ ਕਰਨ ਵਾਲਾ ਪ੍ਰਦੀਪ ਸਿੰਘ ਇੰਸਾਂ ਆਪਣੀ ਸ਼ਹਾਦਤ ਪਿੱਛੋਂ ਵੀ ਦੋਵੇਂ ਅੱਖਾਂ ਦਾਨ ਕਰ ਗਿਆ, ਜਿਸ ਸਦਕਾ ਕਿਸੇ ਦੋ ਹਨੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਮਿਲੀ। ਅੱਜ ਨਾਮ ਚਰਚਾ ਵਿੱਚ ਪੁੱਜੇ ਸਥਾਨਕ ਵਾਸੀ ਪ੍ਰਦੀਪ ਇੰਸਾਂ ਉਰਫ ਰਾਜੂ ਨਾਲ ਬਿਤਾਏ ਪਲ ਸਾਂਝੇ ਕਰਕੇ ਕਹਿ ਰਹੇ ਹਨ ਕਿ “ਉਹ ਇੱਕ ਨੇਕ ਦਿਲ ਇਨਸਾਨ ਸੀ” । ਦੱਸਣਯੋਗ ਹੈ ਕਿ ਪ੍ਰਦੀਪ ਸਿੰਘ ਇੰਸਾਂ ਦਾ ਲੰਘੀ 10 ਨਵੰਬਰ ਨੂੰ 6 ਜਣਿਆਂ ਨੇ ਉਸ ਵੇਲੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਰੋਜਾਨਾ ਦਾ ਤਰ੍ਹਾਂ ਆਪਣੀ ਦੁਕਾਨ ਤੇ ਗਿਆ ਸੀ। ਆਓ ਸੁਣਦੇ ਹਾਂ ਨਾਮ ਚਰਚਾ…..  

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here