ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More

    ਨਾਮ ਚਰਚਾ ਦੌਰਾਨ ਵਿਛੜੀ ਰੂਹ ਨੂੰ ਭੇਂਟ ਕੀਤੀ ਸ਼ਰਧਾਂਜਲੀ

    ਨਾਮ ਚਰਚਾ ਦੌਰਾਨ ਵਿਛੜੀ ਰੂਹ ਨੂੰ ਭੇਂਟ ਕੀਤੀ ਸ਼ਰਧਾਂਜਲੀ

    ਲੌਂਗੋਵਾਲ/ਚੀਮਾਂ ਮੰਡੀ (ਹਰਪਾਲ)। ਪਿਛਲੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸਤਿਗੁਰ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਭੈਣ ਬਲਜੀਤ ਕੌਰ ਇੰਸਾਂ ਪਤਨੀ ਪ੍ਰੇਮੀ ਦਾਰਾ ਸਿੰਘ ਇੰਸਾਂ ਉਨਾਂ ਨਮਿਤ ਉਨ੍ਹਾਂ ਦੇ ਪਿੰਡ ਬੀਰ ਕਲਾਂ ਬਲਾਕ ਲੌਂਗੋਵਾਲ ਜਿਲਾ ਸੰਗਰੂਰ ਵਿਖੇ ਨਾਮ ਚਰਚਾ ਦੌਰਾਨ ਸ਼ਰਧਾਂਜਲੀ ਭੇਂਟ ਕੀਤੀ ਗਈ। ਸ਼ਰਧਾਂਜਲੀ ਭੇਂਟ ਕਰਨ ਲਈ ਸਾਧ ਸੰਗਤ ਤੋਂ ਇਲਾਵਾ ਰਿਸ਼ਤੇਦਾਰ ਅਤੇ ਸਕੇ ਸੰਬੰਧੀ ਮੌਜੂਦ ਸਨ। ਬਲਾਕ ਲੌਂਗੋਵਾਲ ਦੇ ਭੰਗੀਦਾਸ ਰੂਪ ਇੰਸਾਂ ਲਿੱਦੜਾ, ਸੰਸਾਰੀ ਰਾਮ ਚੀਮਾਂ ਮੰਡੀ, ਰਾਜੂ ਇੰਸਾਂ ਚੀਮਾਂ, ਤਰਸੇਮ ਇੰਸਾਂ ਚੀਮਾਂ, ਡਾਕਟਰ ਸਰਬਜੀਤ ਸਿੰਘ ਇੰਸਾਂ, ਪ੍ਰੇਮੀ ਪਿਆਰਾ ਇੰਸਾਂ ਚੀਮਾਂ,ਗੁਰਤੇਜ ਸਿੰਘ ਇੰਸਾਂ 15 ਮੈਂਬਰ, ਸਾਬਕਾ ਸਰਪੰਚ ਪਰਮਜੀਤ ਸਿੰਘ ਤੋਗਾਵਾਲ, ਬੀਰ ਕਲਾਂ ਦੇ ਭੰਗੀਦਾਸ ਸਰਦਾਰਾ ਸਿੰਘ ਇੰਸਾਂ, ਰਜਿੰਦਰ ਸਿੰਘ ਰਾਜਾ ਮੌਜੂਦਾ ਸਰਪੰਚ ਬੀਰ ਕਲਾਂ, ਸਮੂਹ ਪੰਚਾਇਤ ਮੈਂਬਰਾਨ ਬੀਰ ਕਲਾਂ, ਭੀਖੀ ਬਲਾਕ ਰਾਮ ਸਿੰਘ ਇੰਸਾਂ, ਬਲਾਕ ਧਰਮਗੜ੍ਹ ਰਾਜ ਕੁਮਾਰ ਇੰਸਾਂ ਤੋਂ ਇਲਾਵਾ ਨੇੜਲੇ ਬਲਾਕਾਂ ਦੀ ਸਾਧ ਸੰਗਤ ਮੌਜੂਦ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here