Abohar News: ਅਬੋਹਰ/ਕਿੱਕਰਖੇੜਾ (ਮੇਵਾ ਸਿੰਘ)। ਅਨੂ ਇੰਸਾਂ ਪਤਨੀ ਮੋਹਨ ਲਾਲ ਇੰਸਾਂ 15 ਮੈਂਬਰ ਵਾਸੀ ਗੋਬਿੰਦ ਨਗਰੀ ਅਬੋਹਰ ਨਮਿੱਤ ਬਲਾਕ ਪੱਧਰੀ ਨਾਮ ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਮਾਨਵਤਾ ਤੇ ਭਲਾਈ ਕੇਂਦਰ ਅਬੋਹਰ ਵਿਖੇ ਪਰਿਵਾਰ ਵੱਲੋਂ ਸ਼ਰਧਾਂਜਲੀ ਦੇ ਰੂਪ ਵਿਚ ਕਰਵਾਈ ਗਈ। ਨਾਮ ਚਰਚਾ ਦੀ ਸਮਾਪਤੀ ਸੱਚਖੰਡਵਾਸੀ ਅਨੂ ਇੰਸਾਂ ਦੇ ਸਮੂਹ ਪਰਿਵਾਰ ਵੱਲੋਂ ਮਾਨਵਤਾ ਤੇ ਸਮਾਜ ਭਲਾਈ ਨਿਹਸਵਾਰਥ ਸੇਵਾ ਤਹਿਤ ਇਲਾਕੇ ਦੇ 9 ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਬਲਾਕ ਪੱਧਰੀ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਅਬੋਹਰ ਦੇ ਪ੍ਰੇਮੀ ਸੇਵਕ ਰਾਮਸਰੂਪ ਇੰਸਾਂ ਨੇ ਪਵਿੱਤਰ ਨਾਅਰਾ ਬੋਲ ਕੇ ਕੀਤੀ। ਨਾਮ ਚਰਚਾ ਵਿਚ ਕਵੀਰਾਜ ਪ੍ਰ੍ਰੇਮੀਆਂ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਪਵਿੱਤਰ ਗਰੰਥਾਂ ਵਿਚੋਂ ਸਬਦਬਾਣੀ ਰਾਹੀਂ ਕੁਲਮਾਲਕ ਦੀ ਮਹਿਮਾ ਦਾ ਜਸ ਗਾਇਆ ਅਤੇ ਸੰਤ ਮਹਾਤਮਾਂ ਦੇ ਅਨਮੋਲ ਬਚਨ ਵੀ ਪੜ੍ਹ ਕੇ ਸੁਣਾਏ ਗਏ। Abohar News
Read Also : Israel-Hamas War: ਅਮਨ ਲਈ ਜੰਗਬੰਦੀ ਦੀ ਪਹਿਲ
ਬਲਾਕ ਪ੍ਰੇਮੀ ਸੇਵਕ ਇੰਸਾਂ ਰਾਮਸਰੂਪ ਇੰਸਾਂ ਨੇ ਦੱਸਿਆ ਕਿ ਸੱਚਖੰਡਵਾਸੀ ਅਨੂ ਇੰਸਾਂ ਨੇ ਆਪਣੇ ਮਾਨਸ ਜਨਮ ਦਾ ਲਾਹਾ ਡੇਰਾ ਸੱਚਾ ਸੌਦਾ ਸਰਸਾ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਜਿਉਂਦੇ ਜੀਅ ਖੱਟ ਲਿਆ ਸੀ, ਤੇ ਉਹ ਮਾਨਵਤਾ ਤੇ ਸਮਾਜ ਭਲਾਈ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ, ਤੇ ਉਨ੍ਹਾਂ ਦੇ ਪਤੀ ਮੋਹਨ ਲਾਲ ਇੰਸਾਂ 15 ਮੈਂਬਰ ਦੇ ਤੌਰ ‘ਤੇ ਆਪਣੀ ਸੇਵਾ ਨਿਭਾ ਰਹੇ ਹਨ ਤੇ ਸਾਰਾ ਪਰਿਵਾਰ ਮਾਨਵਤਾ ਤੇ ਸਮਾਜ ਭਲਾਈ ਦੀ ਸੇਵਾ ਨਾਲ ਜੁੜਿਆ ਹੋਇਆ। Abohar News
ਇਸ ਮੌਕੇ ਵਿਛੜੀ ਆਤਮਾ ਨੂੰ ਸਰਧਾਂਜਲੀ ਦੇਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ 85 ਮੈਂਬਰਾਂ ਵਿਚ ਕ੍ਰਿਸ਼ਨ ਲਾਲ ਜੇਈ ਇੰਸਾਂ, ਸਤੀਸ਼ ਇੰਸਾਂ, ਖੁਸ਼ਹਾਲ ਇੰਸਾਂ, ਭੁਪਿੰਦਰ ਸਿੰਘ ਇੰਸਾਂ, ਮਨੀਸ ਇੰਸਾਂ, ਦਲੀਪ ਇੰਸਾਂ 85 ਮੈਂਬਰ ਜਲਾਲਾਬਾਦ, 85 ਮੈਂਬਰ ਭੈਣਾਂ ਵਿਚ ਆਸਾ ਇੰਸਾਂ, ਰੀਟਾ ਇੰਸਾਂ, ਨੀਰੂ ਇੰਸਾਂ, ਅੰਜੂ ਇੰਸਾਂ,ਸੁਰੇਸ ਰਾਣੀ ਇੰਸਾਂ ਤੋਂ ਇਲਾਵਾ ਐਡਵੋਕੇਟ ਵਿਵੇਕ ਇੰਸਾਂ, ਦਿਲਬਾਗ ਸਿੰਘ ਇੰਸਾਂ, ਗੁਰਪਵਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਸੁਭਾਸ ਇੰਸਾਂ ਅਤੇ ਬਲਾਕ ਕਿੱਕਰਖੇੜਾ, ਖੂਈਆਂ ਸਰਵਰ, ਆਜਮਵਾਲਾ, ਬੱਲੂਆਣਾ ਸੀਤੋ ਬਲਾਕਾਂ ਦੀ ਸਮੂਹ ਸਾਧ-ਸੰਗਤ ਵੀ ਸ਼ਾਮਲ ਹੋਈ।