ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦਾ ਕੀਤਾ ਸੀ ਪ੍ਰਣ | Sunam News
- ਨਾਮ ਚਰਚਾ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧੇ ਦੀ ਰਹਿਣ ਵਾਲੇ ਡੇਰਾ ਸ਼ਰਧਾਲੂ ਸਰੀਰਦਾਨੀ ਨਛੱਤਰ ਕੌਰ ਇੰਸਾਂ ਪਤਨੀ ਸਰੀਰਦਾਨੀ ਪਿਆਰਾ ਸਿੰਘ ਇੰਸਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਉਮਰ (70) ਸਾਲ ਦੀ ਸੀ। ਉਨ੍ਹਾਂ ਨੇ ਜਿਉਦੇ ਜੀਅ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਦੇਹਾਂਤ ਉਪਰੰਤ ਸਰੀਰਦਾਨ ਦਾ ਪ੍ਰਣ ਕੀਤਾ ਹੋਇਆ ਸੀ। ਇਸ ਕੀਤੇ ਗਏ ਪ੍ਰਣ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਪੂਰਾ ਕਰਦਿਆਂ ਉਨ੍ਹਾਂ ਨਛੱਤਰ ਕੌਰ ਇੰਸਾਂ ਦਾ ਸਰੀਰਦਾਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Punjab Police: ਵਿਆਹ-ਸ਼ਾਦੀਆਂ ਤੇ ਹੋਰ ਮੌਕਿਆਂ ਉੱਪਰ ਹਥਿਆਰ ਲਿਜਾਣ ਵਾਲਿਆਂ ਖਿਲਾਫ ਪੁਲਿਸ ਦਾ ਸਖਤ ਐਕਸ਼ਨ
ਅੱਜ ਉਨ੍ਹਾਂ ਦੇ ਅੰਤਿਮ ਅਰਦਾਸ ਸਬੰਧੀ ਬਲਾਕ ਪੱਧਰੀ ਨਾਮ ਚਰਚਾ ਪਿੰਡ ਰਾਮਗੜ੍ਹ ਜਵੰਧੇ ਵਿਖੇ ਕੀਤੀ ਗਈ। ਜਿਸ ਵਿੱਚ ਸਾਕ-ਸਬੰਧੀ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਿਰਕਤ ਕੀਤੀ ਜਿਨ੍ਹਾਂ ਸਰੀਰਦਾਨੀ ਨਛੱਤਰ ਕੌਰ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਜਿੰਮੇਵਾਰਾਂ ਨੇ ਕਿਹਾ ਕਿ ਸਰੀਰਦਾਨੀ ਨਛੱਤਰ ਕੌਰ ਇੰਸਾਂ ਹਮੇਸ਼ਾ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ‘ਚ ਪਰਿਵਾਰ ਦਾ ਸਾਥ ਦਿੰਦੇ ਸਨ ਅਤੇ ਉਹਨਾਂ ਵੱਲੋਂ ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ।
ਸਟੇਟ ਕਮੇਟੀ ਵੱਲੋਂ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ
ਇਸ ਸ਼ਲਾਘਾਯੋਗ ਕਾਰਜ ਲਈ ਉਹ ਸਟੇਟ ਕਮੇਟੀ ਵੱਲੋਂ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਨਾਮ ਚਰਚਾ ਦੌਰਾਨ ਪਰਿਵਾਰ ਵੱਲੋਂ ਦੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਜਿਕਰਯੋਗ ਹੈ ਕਿ ਇਹ ਸਰੀਰਦਾਨ ਸੁਨਾਮ ਬਲਾਕ ਦੇ ਵਿੱਚੋਂ 35ਵਾਂ ਸਰੀਰਦਾਨ ਅਤੇ ਪਰਿਵਾਰ ਦੇ ਵਿੱਚੋਂ ਇਹ ਦੂਸਰਾ ਸਰੀਰਦਾਨ ਕੀਤਾ ਗਿਆ ਹੈ, ਇਸ ਦੇ ਲਈ ਪਰਿਵਾਰ ਦੇ ਵਿੱਚੋਂ ਦੂਸਰਾ ਸਰੀਰਦਾਨ ਕਰਨ ਦੇ ਲਈ ਸਟੇਟ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਪਰਿਵਾਰ ਦਾ ਧੰਨਵਾਦ ਕੀਤਾ ਹੈ। Sunam News
ਇਸ ਮੌਕੇ ਸਟੇਟ ਕਮੇਟੀ ਮੈਂਬਰ ਸਹਿਦੇਵ ਇੰਸਾਂ, ਗਗਨਦੀਪ ਇੰਸਾਂ, ਭਗਵਾਨ ਇੰਸਾਂ, ਅਮਰਿੰਦਰ ਬੱਬੀ ਇੰਸਾਂ, ਭੈਣ ਨਿਰਮਲਾ ਇੰਸਾਂ, ਭੈਣ ਕਮਲੇਸ਼ ਇੰਸਾਂ (ਸਾਰੇ 85 ਮੈਂਬਰ), ਰਾਜੇਸ਼ ਬਿੱਟੂ ਇੰਸਾਂ, ਛਹਿਬਰ ਇੰਸਾਂ ਗਰੀਨ ਐੱਸ ਜੁਮੇਵਾਰ, ਸਰਪੰਚ ਬਿਕਰ ਸਿੰਘ, ਚੇਅਰਮੈਨ ਮੇਵਾ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਜਵੰਧਾ, ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ, ਹਰਜਸ ਸਿੰਘ ਇੰਸਾਂ ਪ੍ਰੇਮੀ ਸੇਵਕ, ਪ੍ਰੇਮੀ ਸੇਵਕ ਜਗਤਪੁਰਾ ਪਾਲੀ ਇੰਸਾਂ, ਪ੍ਰੇਮੀ ਸੇਵਕ ਸ਼ੇਰੋਂ ਬੀਰੂ ਇੰਸਾਂ, ਪ੍ਰੇਮੀ ਸੇਵਕ ਤੂੰਗਾ ਜਸਵੀਰ ਇੰਸਾਂ, ਗੁਰਜੰਟ ਇੰਸਾਂ ਤੂੰਗਾ, 15 ਗੁਲਜਾਰ ਸਿੰਘ ਇੰਸਾਂ, 15 ਮੈਂਬਰ ਸਵਰਨ ਸਿੰਘ, 15 ਮੈਂਬਰ ਰਾਜੂ ਸਿੰਘ, 15 ਮੈਂਬਰ ਅੰਮ੍ਰਿਤਪਾਲ ਸਿੰਘ, 15 ਮੈਂਬਰ ਅਮਰੀਕ ਸਿੰਘ, 15 ਮੈਂਬਰ ਸੁਖਚੈਨ ਸਿੰਘ, ਸੰਦੀਪ ਕੋਹਲ਼ੀ,
15 ਮੈਂਬਰ ਭੈਣ ਮਨਜੀਤ ਕੌਰ, 15 ਮੈਂਬਰ ਭੈਣ ਸੁਖਪਾਲ ਕੌਰ, 15 ਮੈਂਬਰ ਭੈਣ ਵੀਰਪਾਲ ਕੌਰ, 15 ਮੈਂਬਰ ਭੈਣ ਬਿੰਦਰ ਕੌਰ ਤੋਂ ਇਲਾਵਾ ਸੱਚਖੰਡ ਵਾਸੀ ਨਛੱਤਰ ਕੌਰ ਇੰਸਾਂ ਦੇ ਪਰਿਵਾਰਿਕ ਮੈਂਬਰ ਦਰਸਨ ਸਿੰਘ ਇੰਸਾਂ (ਪੁੱਤਰ), ਬਿੱਕਰ ਸਿੰਘ ਇੰਸਾਂ (ਪੁੱਤਰ) ਅਤੇ ਸਮੂਹ ਪਰਿਵਾਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ, ਸੁਜਾਨ ਭੈਣਾ, ਸਾਕ ਸਬੰਧੀ, ਰਿਸ਼ਤੇਦਾਰ ਤੇ ਸੰਗਰੂਰ, ਸੁਨਾਮ ਆਦਿ ਬਲਾਕਾਂ ਤੋਂ ਸਮੂਹ ਸਾਧ-ਸੰਗਤ ਨੇ ਨਾਮ ਚਰਚਾ ਦੌਰਾਨ ਸਰੀਰਦਾਨੀ ਨਛੱਤਰ ਕੌਰ ਇੰਸਾਂ ਨੂੰ ਸ਼ਰਧਾਂਜਲੀ ਦਿੱਤੀ।