ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਸਰੀਰਦਾਨ ਨੂੰ ਦੱਸਿਆ ਵੱਡਾ ਪੁੰਨ ਦਾ ਕੰਮ
Body Donor Tribute: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੱਤਰਕਾਰ ਭਾਰਤ ਭੂਸਣ ਦੇ ਮਾਤਾ ਸਰੀਰਦਾਨੀ ਬਿਮਲ ਇੰਸਾਂ ਪਤਨੀ ਨਵੀਨ ਇੰਸਾਂ ਨਮਿੱਤ ਅੱਜ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਇੱਥੇ ਅਮਰ ਆਸ਼ਰਮ ਵਿਖੇ ਹੋਈ ਜਿੱਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂ, ਸਮਾਜ ਸੇਵੀ, ਰਿਸ਼ਤੇਦਾਰਾਂ, ਡੇਰਾ ਸੱਚਾ ਸੌਦਾ ਦੇ ਜਿੰਮੇਵਾਰਾਂ ਅਤੇ ਸਾਧ-ਸੰਗਤ ਵੱਲੋਂ ਸ਼ਿਰਕਤ ਕਰਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
85 ਮੈਬਰਾਂ ਹਰਮਿੰਦਰ ਨੋਨਾ, ਰਾਮ ਕਰਨ ਭਵਾਨੀਗੜ੍ਹ ਅਤੇ ਪੱਤਰਕਾਰ ਰਵੇਲ ਭਿੰਡਰ ਨੇ ਵੀ ਕੀਤਾ ਸੰਬੋਧਨ
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਵੱਲੋਂ ਮਾਤਾ ਬਿਮਲ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੇਹਾਂਤ ਤੋਂ ਬਾਅਦ ਸਰੀਰਦਾਨ ਕਰਕੇ ਸਮਾਜ ਵਿੱਚ ਵੱਡੀ ਜਾਗਰੂਕਤਾ ਪੈਦਾ ਕਰ ਰਹੇ ਹਨ। ਉਨ੍ਹਾਂ ਇਸ ਮਹਾਨ ਕਾਰਜ ਲਈ ਜਿੱਥੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਪ੍ਰਗਟ ਕੀਤਾ ਉੱਥੇ ਹੀ ਪਰਿਵਾਰ ਦੀ ਵੀ ਅਜਿਹੇ ਕਾਰਜ ਲਈ ਸ਼ਲਾਘਾ ਕੀਤੀ। ਇਸ ਮੌਕੇ 85 ਮੈਂਬਰ ਹਰਮਿੰਦਰ ਨੋਨਾ ਨੇ ਕਿਹਾ ਕਿ ਮਾਤਾ ਬਿਮਲ ਇੰਸਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਰੀਰਦਾਨ ਕਰਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਯੋਗਦਾਨ ਪਾਇਆ ਗਿਆ ਹੈ।
ਇਹ ਵੀ ਪੜ੍ਹੋ: National Herald Case: ਸੋਨੀਆ-ਰਾਹੁਲ ਗਾਂਧੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ
ਇਸ ਮੌਕੇ 85 ਮੈਂਬਰ ਰਾਮ ਕਰਨ ਇੰਸਾਂ ਭਵਾਨੀਗੜ੍ਹ ਨੇ ਕਿਹਾ ਕਿ ਸਰੀਰਦਾਨੀ ਮਾਤਾ ਬਿਮਲ ਇੰਸਾਂ ਡੇਰਾ ਸੱਚਾ ਸੌਦਾ ਨਾਲ ਕਈ ਦਹਾਕਿਆਂ ਤੋਂ ਜੁੜੇ ਹੋਏ ਸਨ ਅਤੇ ਲੰਗਰ ਸੰਮਤੀ ਵਿੱਚ ਸੇਵਾ ਨਿਭਾਉਂਦੇ ਸਨ। ਇਨ੍ਹਾਂ ਦੇ ਪਤੀ ਪਾਵਰਕੌਮ ਤੋਂ ਸੇਵਾ ਮੁਕਤ ਨਵੀਨ ਇੰਸਾਂ, ਪੁੱਤਰ ਭਾਰਤ ਭੂਸ਼ਣ ਇੰਸਾਂ ਪੱਤਰਕਾਰ ਅਤੇ ਬੇਟੀ 85 ਮੈਂਬਰ ਸਿਮਰਨ ਇੰਸਾਂ ਬਠਿੰਡਾ ਲਗਾਤਾਰ ਡੇਰਾ ਸੱਚਾ ਸੌਦਾ ਅੰਦਰ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ। Body Donor Tribute
ਸਰੀਰਦਾਨੀ ਪਰਿਵਾਰ ਨੂੰ ਬਲਾਕ ਦੇ ਜਿੰਮੇਵਾਰਾਂ ਨੇ ਕੀਤਾ ਸਨਮਾਨਿਤ

ਸੀਨੀਅਰ ਪੱਤਰਕਾਰ ਰਵੇਲ ਸਿੰਘ ਭਿੰਡਰ ਵੱਲੋਂ ਆਪਣੇ ਸੰਬੋਧਨ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਸਰੀਰਦਾਨ ਸਮੇਤ ਮਾਨਵਤਾ ਭਲਾਈ ਦੇ ਕੀਤੇ ਜਾ ਰਹੇ ਕਾਰਜ਼ਾਂ ਦੀ ਰੱਜ ਦੇ ਪ੍ਰਸੰਸਾ ਕੀਤੀ। ਇਸ ਮੌਕੇ ਸਰੀਰਦਾਨੀ ਪਰਿਵਾਰ ਨੂੰ ਬਲਾਕ ਦੇ ਜਿੰਮੇਵਾਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਮਾਜ ਸੇਵੀ ਭਗਵਾਨ ਦਾਸ ਜੁਨੇਜਾ, ਕਾਂਗਰਸ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜਸਵਿੰਦਰ ਰੰਧਾਵਾ, 85 ਮੈਂਬਰਾਂ ਵਿੱਚ ਕਰਨਪਾਲ ਇੰਸਾਂ, ਸੰਦੀਪ ਇੰਸਾਂ, ਕੈਪਟਨ ਜਰਨੈਲ ਸਿੰਘ, ਬਾਵਾ ਇੰਸਾਂ, ਬਲਦੇਵ ਇੰਸਾਂ, ਸੁਖਚੈਨ ਸਿੰਘ, ਭੋਲਾ ਇੰਸਾਂ ਭਵਾਨੀਗੜ੍ਹ, ਸੁਰਿੰਦਰ ਇੰਸਾਂ, ਕੁਲਬੀਰ ਬਠਿੰਡਾ, ਲਾਜਪਤ ਰਾਏ ਬਠਿੰਡਾ, ਸੋਨਾ ਕੌਰ, ਊਸਾ ਬਠਿੰਡਾ, ਪ੍ਰੇਮ ਲਤਾ, ਰੇਖਾ ਇੰਸਾਂ ਬਠਿੰਡਾ, ਸੁਰਿੰਦਰ ਕੌਰ ਬਠਿੰਡਾ, ਆਸ਼ਾ ਇੰਸਾਂ, ਸੁਰਿੰਦਰ ਕੌਰ ਸਮਾਣਾ ਤੋਂ ਇਲਾਵਾ ਬਲਾਕ ਪਟਿਆਲਾ ਤੇ ਹੋਰ ਬਲਾਕਾਂ ਦੇ ਸਮੂਹ ਜਿੰਮੇਵਾਰ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜਰ ਸੀ।

ਪੰਜ ਪਰਿਵਾਰਾਂ ਨੂੰ ਰਾਸ਼ਨ ਤੇ 150 ਪੌਦੇ ਵੀ ਵੰਡੇ

ਇਸ ਦੌਰਾਨ ਮਾਤਾ ਬਿਮਲ ਇੰਸਾਂ ਦੇ ਪਰਿਵਾਰ ਵੱਲੋਂ ਮਾਨਵਤਾ ਭਲਾਈ ਦਾ ਇੱਕ ਹੋਰ ਕਾਰਜ਼ ਕਰਦਿਆਂ ਪੰਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਤੋਂ ਇਲਾਵਾ ਮਾਤਾ ਦੀ ਯਾਦ ਵਿੱਚ ਵਾਤਾਵਰਨ ਦੀ ਸ਼ੁੱਧਤਾ ਲਈ 150 ਪੌਦੇ ਵੀ ਵੰਡੇ ਗਏ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਵੀ ਪੌਦਾ ਦਿੱਤਾ ਗਿਆ। Body Donor Tribute