Tribute Ceremony: ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਦੀ ਅਣਥੱਕ ਸੇਵਾਦਾਰ ਸੱਚੇ ਨਿਮਰ ਸੇਵਾਦਾਰ ਰਛਪਾਲ ਸਿੰਘ ਇੰਸਾਂ ਨਮਿੱਤ ਸ਼ਨਿੱਚਰਵਾਰ ਨੂੰ ਕੋਟਕਪੂਰਾ ਦੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਕੋਟਕਪੂਰਾ ’ਚ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ’ਚ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਤੇ ਸੱਚੇ ਨਿਮਰ ਸੇਵਾਦਾਰ, ਸਾਧ-ਸੰਗਤ ਸਮੇਤ ਭਾਰੀ ਗਿਣਤੀ ’ਚ ਪਤਵੰਤਿਆਂ ਨੇ ਹਿੱਸਾ ਲਿਆ ਤੇ ਸੱਚਖੰਡ ਵਾਸੀ ਰਛਪਾਲ ਸਿੰਘ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਬੋਲ ਕੇ ਕੀਤੀ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਜੋ ਮੌਜ਼ੂਦ ਸਾਧ-ਸੰਗਤ ਨੇ ਪੂਰੀ ਇਕਾਗਰਤਾ ਨਾਲ ਸਰਵਣ ਕੀਤੀ। ਨਾਮ ਚਰਚਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨਾਂ ਨੂੰ ਚਲਾਇਆ ਗਿਆ, ਜਿਨ੍ਹਾਂ ਨੂੰ ਮੌਜ਼ੂਦ ਲੋਕਾਂ ਨੇ ਸ਼ਰਧਾ ਪੂਰਵਕ ਸਰਵਣ ਕੀਤਾ। ਇਸ ਤੋਂ ਬਾਅਦ ਸਾਧ-ਸੰਗਤ ਨੇ ਨਾਮ ਸਿਮਰਨ ਕੀਤਾ।
ਇਹ ਵੀ ਪੜ੍ਹੋ: Power Cut Punjab: ਭਲਕੇ ਸ਼ਹਿਰ ’ਚ ਬੰਦ ਰਹੇਗੀ ਬਿਜ਼ਲੀ, ਜਾਣੋ ਕਦੋਂ ਤੱਕ
ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਤਰਸੇਮ ਇੰਸਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਰਛਪਾਲ ਸਿੰਘ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਅਣਥੱਕ ਸੇਵਾਦਾਰ ਪਰਿਵਾਰ ਹੈ। ਸੱਚੇ ਨਿਮਰ ਸੇਵਾਦਾਰ ਰਛਪਾਲ ਸਿੰਘ ਇੰਸਾਂ ਨੇ ਅਣਥੱਕ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਉਹ ਜੀਵ ਧੰਨ ਹੁੰਦਾ ਹੈ ਜੋ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਓੜ ਨਿਭਾ ਜਾਂਦਾ ਹੈ ਤੇ ਦੂਜਿਆਂ ਨੂੰ ਵੀ ਇਸ ਰਾਹ ’ਤੇ ਚੱਲਣ ਲਈ ਪ੍ਰੇਰਨਾ ਸਰੋਤ ਬਣਦਾ ਹੈ। Tribute Ceremony
ਰਣਜੀਤ ਸਿੰਘ ਵਡੇਰਾ ਨੇ ਸੰਬੋਧਨ ’ਚ ਕਿਹਾ ਕਿ ਰਛਪਾਲ ਸਿੰਘ ਇੰਸਾਂ ਦੀ ਜੀਵਨੀ ਬਾਰੇ ਦੱਸਿਆ ਅਤੇ ਅਤੇ ਡੇਰਾ ਸੱਚਾ ਸੌਦਾ ਦੇ ਚਲਾਏ ਜਾ ਰਹੇ 170 ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਐਡਵੋਕੇਟ ਬਸੰਤ ਸਿੰਘ ਇੰਸਾਂ ਨੇ ਸੰਬੋਧਨ ’ਚ ਕਿਹਾ ਕਿ ਰਛਪਾਲ ਸਿੰਘ ਇੰਸਾਂ ਤੇ ਪਰਿਵਾਰ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਸੱਚੇ ਨਿਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਰਛਪਾਲ ਸਿੰਘ ਇੰਸਾਂ ਦੇ ਪਰਿਵਾਰ ਨਾਲ ਡੇਰਾ ਸੱਚਾ ਸੌਦਾ, ਸੱਚੇ ਨਿਮਰ ਸੇਵਾਦਾਰ ਅਤੇ ਸਾਧ-ਸੰਗਤ ਰਛਪਾਲ ਸਿੰਘ ਇੰਸਾਂ ਦੇ ਪਰਿਵਾਰ ਨਾਲ ਦੁੱਖ-ਸੁੱਖ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਡੇਰਾ ਸੱਚਾ ਸੌਦਾ ਦੀ ਕਮੇਟੀ ਵੱਲੋਂ ਸੱਚਖੰਡ ਵਾਸੀ ਸੱਚੇ ਨਿਮਰ ਸੇਵਾਦਾਰ ਰਛਪਾਲ ਸਿੰਘ ਇੰਸਾਂ ਦੇ ਪਰਿਵਾਰ ਨੂੰ ਪਾਵਨ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿੱਚ ਡੇਰਾ ਸੱਚਾ ਸੌਦਾ ਦੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਇੰਸਾਂ, ਐੱਸਬੀਐੱਸ ਬਾਈ ਸੁਦਾਗਰ ਇੰਸਾਂ, ਸੱਚੇ ਨਿਮਰ ਸੇਵਾਦਾਰ ਗੁਰਜੀਤ ਸਿੰਘ ਇੰਸਾਂ ਮੋਗਾ, ਪਿਆਰੇ ਸਿੰਘ ਇੰਸਾਂ ਮਾਨਸਾ, ਪ੍ਰਕਾਸ਼ ਸਿੰਘ ਇੰਸਾਂ ਸ਼੍ਰੀ ਮੁਕਤਸਰ ਸਾਹਿਬ, ਮੋਹਰ ਸਿੰਘ ਇੰਸਾਂ ਥਾਂਦੇਵਾਲਾ, ਹਰਮਨਦੀਪ ਸਿੰਘ ਇੰਸਾਂ, ਜੋਲੀ ਇੰਸਾਂ, ਜਗਦੇਵ ਇੰਸਾਂ, ਨਰਿੰਦਰ ਸਿੰਘ ਨਿੰਦਰ ਇੰਸਾਂ ਫ਼ਰੀਦਕੋਟ, ਹਰਪ੍ਰੀਤ ਸਿੰਘ ਇੰਸਾਂ ਫ਼ਰੀਦਕੋਟ, ਜਗਮੀਤ ਸਿੰਘ ਇੰਸਾਂ ਫ਼ਰੀਦਕੋਟ, ਮਨਪ੍ਰੀਤ ਸਿੰਘ ਇੰਸਾਂ ਫ਼ਰੀਦਕੋਟ, ਗੁਰਸੇਵਕ ਸਿੰਘ ਇੰਸਾਂ ਸਾਦਿਕ, ਲਛਮਣ ਸਿੰਘ ਇੰਸਾਂ ਸਾਦਿਕ, ਲਖਵਿੰਦਰ ਸਿੰਘ ਇੰਸਾਂ ਸਾਦਿਕ, ਜੱਗਾ ਸਿੰਘ ਇੰਸਾਂ ਢਿਲਵਾਂ ਕਲਾਂ, ਜਗਤਾਰ ਸਿੰਘ ਇੰਸਾਂ ਢਿਲਵਾਂ ਕਲਾਂ,
ਬਲਵਿੰਦਰ ਰਾਮ ਇੰਸਾਂ ਸਾਦਿਕ, ਗੁਰਜੰਟ ਸਿੰਘ ਇੰਸਾਂ ਸਾਦਿਕ, ਰਾਜਬਿੰਦਰ ਸਿੰਘ ਇੰਸਾਂ ਜੈਤੋ, ਗੁਰਦਾਸ ਸਿੰਘ ਇੰਸਾਂ ਜੈਤੋ, ਭੈਣਾਂ ਅਨੀਤਾ ਇੰਸਾਂ ਕੋਟਕਪੂਰਾ, ਰਾਣੀ ਇੰਸਾਂ ਕੋਟਕਪੂਰਾ, ਮੀਨਾ ਇੰਸਾਂ ਕੋਟਕਪੂਰਾ, ਚਰਨਜੀਤ ਕੌਰ ਇੰਸਾਂ ਜੈਤੋਂ, ਰਜਿੰਦਰ ਕੌਰ ਇੰਸਾਂ ਜੈਤੋਂ, ਰਮਨਦੀਪ ਕੌਰ ਇੰਸਾਂ ਢਿਲਵਾਂ ਕਲਾਂ, ਰਜਨੀ ਇੰਸਾਂ ਫ਼ਰੀਦਕੋਟ , ਰੁਪਿੰਦਰ ਕੌਰ ਇੰਸਾਂ ਫ਼ਰੀਦਕੋਟ, ਅਮਰਜੀਤ ਕੌਰ ਇੰਸਾਂ ਕਿੰਗਰਾ, ਫੋਜੀ ਟੇਕ ਸਿੰਘ ਸ਼੍ਰੀ ਮੁਕਤਸਰ ਸਾਹਿਬ , ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਮੈਂਬਰ ਸਾਹਿਬਾਨ, ਪਿੰਡਾਂ ਦੇ ਪ੍ਰੇਮੀ ਸੇਵਕਾਂ ਤੇ ਪ੍ਰੇਮੀ ਸੰਮਤੀਆਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Tribute Ceremony














