
ਜਿਉਂਦੇ ਜੀਅ ਦੇਹਾਂਤ ਉਪਰੰਤ ਸਰੀਰਦਾਨ ਦਾ ਕੀਤਾ ਸੀ ਪ੍ਰਣ
ਸਟੇਟ ਕਮੇਟੀ ਵੱਲੋਂ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ
Tribute: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਬਲਾਕ ਦੇ ਪਿੰਡ ਨੀਲੋਵਾਲ ਦੇ ਰਹਿਣ ਵਾਲੇ ਡੇਰਾ ਸ਼ਰਧਾਲੂ ਸੱਚਖੰਡ ਵਾਸੀ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਜਿਨਾਂ ਦੀ ਉਮਰ (90) ਸਾਲ ਦੀ ਸੀ। ਉਨ੍ਹਾਂ ਨੇ ਜਿਉਦੇ ਜੀਅ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਸਰੀਰ ਦਾਨ ਦਾ ਪ੍ਰਣ ਕੀਤਾ ਹੋਇਆ ਸੀ। ਇਸ ਕੀਤੇ ਗਏ ਪ੍ਰਣ ਉਹਨਾਂ ਦੇ ਪਤਨੀ ਲਾਭ ਕੌਰ ਇੰਸਾਂ, ਪੁੱਤਰ ਕਾਕਾ ਸਿੰਘ, ਪੋਤਰੇ ਜੋਗਾ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, ਬਾਬੂ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, ਬੇਟੀਆਂ ਪੰਮੀ ਕੌਰ, ਪਾਲ ਕੌਰ, ਭੰਤੋ ਕੌਰ, ਪਿਰਤਪਾਲ ਕੌਰ ਅਤੇ ਰਾਣੀ ਕੌਰ ਸਮੇਤ ਸਮੂਹ ਪਰਿਵਾਰ ਵੱਲੋਂ ਪੂਰਾ ਕਰਦਿਆਂ ਉਨ੍ਹਾਂ ਮੁਖਤਿਆਰ ਸਿੰਘ ਇੰਸਾਂ ਦਾ ਸਰੀਰਦਾਨ ਕਰ ਦਿੱਤਾ ਗਿਆ ਸੀ।
ਅੱਜ ਉਨ੍ਹਾਂ ਦੇ ਅੰਤਿਮ ਅਰਦਾਸ ਸਬੰਧੀ ਨਾਮ ਚਰਚਾ ਪਿੰਡ ਨੀਲੋਵਾਲ ਵਿਖੇ ਕੀਤੀ ਗਈ। ਜਿਸ ਵਿੱਚ ਸਾਕ-ਸਬੰਧੀ, ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਿਰਕਤ ਕੀਤੀ ਜਿਨ੍ਹਾਂ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਿਕਰਯੋਗ ਹੈ ਕਿ ਇਹ ਸਰੀਰਦਾਨ ਸੁਨਾਮ ਬਲਾਕ ਦੇ ਵਿੱਚੋਂ 41ਵਾਂ ਸਰੀਰਦਾਨ ਹੈ, ਇਸ ਦੇ ਲਈ ਸਰੀਰਦਾਨ ਕਰਨ ਦੇ ਲਈ ਸਟੇਟ ਕਮੇਟੀ ਮੈਂਬਰਾਂ ਨੇ ਵਿਸ਼ੇਸ਼ ਤੌਰ ’ਤੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਸਮੂਹ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹੋ: Plastic Ban: ਦੁਕਾਨਾਂ-ਰੇਹੜੀਆਂ ’ਤੇ ਪਲਾਸਟਿਕ ਬੈਗ ਰੱਖਣ ਵਾਲੇ ਸਾਵਧਾਨ! ਇਸ ਤਰ੍ਹਾਂ ਹੋਈ ਕਾਰਵਾਈ
ਨਾਮ ਚਰਚਾ ਉਪਰੰਤ ਸੱਚੇ ਨਿਮਰ ਸੇਵਾਦਾਰ ਬਲਜੀਤ ਸਿੰਘ ਇੰਸਾਂ ਨੇ ਬਾਪੂ ਜੀ ਨੂੰ ਆਪਣੇ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ। ਸਟੇਜ ਦੀ ਕਾਰਵਾਈ ਸ਼ਹਿਰੀ ਪ੍ਰੇਮੀ ਸੇਵਕ ਸੰਦੀਪ ਕੋਹਲ਼ੀ ਇੰਸਾਂ ਵੱਲੋਂ ਚਲਾਈ ਗਈ। ਇਸ ਮੌਕੇ ’ਤੇ ਬਲਜੀਤ ਸਿੰਘ ਇੰਸਾਂ, ਜਗਰੂਪ ਸਿੰਘ ਇੰਸਾਂ ਦੋਵੇਂ ਸੱਚੇ ਨਿਮਰ ਸੇਵਾਦਾਰ, ਸੰਦੀਪ ਕੁਮਾਰ ਇੰਸਾਂ ਸ਼ਹਿਰੀ ਪ੍ਰੇਮੀ ਸੇਵਕ, ਗੁਲਜਾਰ ਸਿੰਘ ਇੰਸਾਂ, ਪਾਲੀ ਇੰਸਾਂ ਪ੍ਰੇਮੀ ਸੇਵਕ, ਪਿਊਸ਼ ਇੰਸਾਂ, ਮੋਹਿਤ ਇੰਸਾਂ, ਰਾਮ ਇੰਸਾਂ, ਰਾਜੂ ਇੰਸਾਂ ਅਤੇ ਹੋਰਨਾਂ ਤੋਂ ਇਲਾਵਾ ਸੱਚਖੰਡ ਵਾਸੀ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਦੇ ਸਮੂਹ ਪਰਿਵਾਰ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸੁਜਾਨ ਭੈਣਾਂ, ਸਾਕ-ਸਬੰਧੀ, ਰਿਸ਼ਤੇਦਾਰ ਤੇ ਸਮੂਹ ਸਾਧ-ਸੰਗਤ ਨੇ ਨਾਮ ਚਰਚਾ ਦੌਰਾਨ ਸਰੀਰਦਾਨੀ ਮੁਖਤਿਆਰ ਸਿੰਘ ਇੰਸਾਂ ਨੂੰ ਸ਼ਰਧਾਂਜਲੀ ਦਿੱਤੀ। Tribute
ਸਰੀਰਦਾਨ ਤੋਂ ਵੱਡਾ ਕੋਈ ਦਾਨ ਨਹੀਂ : ਬਲਜੀਤ ਇੰਸਾਂ
ਇਸ ਮੌਕੇ ’ਤੇ ਸੱਚੇ ਨਿਮਰ ਸੇਵਾਦਾਰ ਬਲਜੀਤ ਸਿੰਘ ਇੰਸਾਂ ਨੇ ਕਿਹਾ ਕਿ ਸਰੀਰਦਾਨ ਮਹਾਂਦਾਨ ਹੈ ਤੇ ਸਰੀਰਦਾਨ ਤੋਂ ਵੱਡਾ ਕੋਈ ਦਾਨ ਹੋ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸਰੀਰਦਾਨੀ ਬਾਪੂ ਮੁਖਤਿਆਰ ਸਿੰਘ ਇੰਸਾਂ ਹਮੇਸ਼ਾ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ‘ਚ ਪਰਿਵਾਰ ਦਾ ਸਾਥ ਦਿੰਦੇ ਸਨ ਅਤੇ ਉਹਨਾਂ ਵੱਲੋਂ ਜਿਉਂਦੇ-ਜੀਅ ਦੇਹਾਂਤ ਉਪਰੰਤ ਸਰੀਰਦਾਨ ਦੇ ਕੀਤੇ ਗਏ ਪ੍ਰਣ ਨੂੰ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ। ਉਹ ਸੱਚਖੰਡ ਵਾਸੀ ਸਰੀਰਦਾਨੀ ਬਾਪੂ ਮੁਖਤਿਆਰ ਸਿੰਘ ਇੰਸਾਂ ਨੂੰ ਸਲਾਮ ਕਰਦੇ ਹਨ, ਇਸ ਸ਼ਲਾਘਾਯੋਗ ਕਾਰਜ ਲਈ ਉਹ ਸਟੇਟ ਕਮੇਟੀ ਵੱਲੋਂ ਪਰਿਵਾਰ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ।













