ਨੇਤਰਦਾਨੀ ਅਤੇ ਸਰੀਰਦਾਨੀ ਮਨਜੀਤ ਕੌਰ ਇੰਸਾਂ ਨੂੰ ਨਾਮ ਚਰਚਾ ਕਰਕੇ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ

Naamchrcha

ਪਰਿਵਾਰ ਵਾਲਿਆਂ ਨੇ 7 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਸੱਚਖੰਡਵਾਸੀ ਨੂੰ ਦਿੱਤੀ ਸੱਚੀ ਸ਼ਰਧਾਂਜਲੀ (Naamcharcha)

  • ਸ਼ਹਿਰ ਦੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਸ਼ਰਧਾਂਜਲੀ ਸਭਾ ’ਚ ਹਿੱਸਾ ਲੈ ਕੇ ਸੱਚਖੰਡਵਾਸੀ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

(ਸੱਚ ਕਹੂੰ ਨਿਊਜ਼/ਸੁਨੀਲ ਵਰਮਾ) ਸਰਸਾ। ਡੇਰਾ ਸੱਚਾ ਸੌਦਾ ਦੀ ਅਣਥੱਕ ਸੇਵਾਦਾਰ ਨੇਤਰਦਾਨੀ ਅਤੇ ਸਰੀਰਦਾਨੀ ਮਨਜੀਤ ਕੌਰ ਇੰਸਾਂ ਧਰਮਪਤਨੀ ਜਸਪਾਲ ਇੰਸਾਂ ਦੇ ਸ਼ਰਧਾਂਜਲੀ ਸਮਾਗਮ ਵਜੋਂ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਮਾਰਗ ਸਥਿਤ ਵਾਰਿਸ ਰਿਜੋਰਟ ’ਚ ਨਾਮ ਚਰਚਾ ਕੀਤੀ ਗਈ। ਸ਼ਰਧਾਂਜਲੀ ਨਾਮ ਚਰਚਾ ’ਚ ਡੇਰਾ ਸੱਚਾ ਸੌਦਾ ਦੀਆਂ ਵੱਖ-ਵੱਖ ਸੰਮਤੀਆਂ ਦੇ ਮੈਂਬਰਾਂ, ਹਰਿਆਣਾ-ਪੰਜਾਬ ਦੇ 85 ਮੈਂਬਰ ਸੇਵਾਦਾਰ ਭੈਣ-ਭਾਈਆਂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਬਲਾਕ ਕਲਿਆਣ ਨਗਰ, ਸਰਸਾ, ਸ੍ਰੀ ਜਲਾਲਆਣਾ ਸਾਹਿਬ, ਰੋੜੀ, ਸ਼ਾਹ ਸਤਿਨਾਮ ਜੀ ਨਗਰ ਸਮੇਤ ਆਸ-ਪਾਸ ਦੇ ਬਲਾਕਾਂ ਤੋਂ ਕਾਫੀ ਗਿਣਤੀ ’ਚ ਸਾਧ-ਸੰਗਤ ਨੇ ਪਹੁੰਚ ਕੇ ਸੱਚਖੰਡਵਾਸੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। (Naamcharcha)

7 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਦੂਜੇ ਪਾਸੇ ਇਸ ਦੌਰਾਨ ਪਰਿਵਾਰ ਵੱਲੋਂ ਸਰੀਰਦਾਨੀ ਅਤੇ ਨੇਤਰਦਾਨੀ ਮਨਜੀਤ ਕੌਰ ਇੰਸਾਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ 7 ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਤੋਂ ਇਲਾਵਾ ਬਲਾਕ ਕਲਿਆਣ ਨਗਰ ਵੱਲੋਂ ਸੱਚਖੰਡਵਾਸੀ ਦੇ ਪਰਿਵਾਰ ਵਾਲਿਆਂ ਨੂੰ ਨੇਤਰਦਾਨ ਅਤੇ ਸਰੀਰਦਾਨ ਮੁਹਿੰਮ ’ਚ ਯੋਗਦਾਨ ਲਈ ਬਲਾਕ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਮੰਗਲਵਾਰ ਨੂੰ ਦੁਪਹਿਰ 12 ਵਜੇ ਬਲਾਕ ਕਲਿਆਣ ਨਗਰ ਦੇ ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਕਿਸ਼ੋਰ ਲਾਲ ਇੰਸਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ।

(Naamcharcha)
ਸਰਸਾ : ਸਰੀਰਦਾਨੀ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਜਿੰਮੇਵਾਰ।

ਇਸ ਤੋਂ ਬਾਅਦ ਕਵੀਰਾਜਾਂ ਨੇ ਮਨੁੱਖੀ ਜੀਵਨ ਦੀ ਮਹੱਤਤਾ ਪ੍ਰਥਾਏ ਸ਼ਬਦਬਾਣੀ ਕੀਤੀ ਇਸ ਤੋਂ ਬਾਅਦ ਪਵਿੱਤਰ ਗ੍ਰੰਥ ’ਚੋਂ ਜੀਐੱਸਐੱਮ ਸੇਵਾਦਾਰ ਪਵਨ ਇੰਸਾਂ ਨੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ, ਜਿਸਨੂੰ ਸਾਧ-ਸੰਗਤ ਨੇ ਇਕਾਗਰਚਿੱਤ ਹੋ ਕੇ ਸਰਵਣ ਕੀਤੇ ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮਨਜੀਤ ਕੌਰ ਇੰਸਾਂ ਮਾਨਵਤਾ ਭਲਾਈ ਦੇ ਕਾਰਜਾਂ?’ਚ ਹਮੇਸ਼ਾ ਅੱਗੇ ਰਹਿੰਦੀ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਹਨ।

ਇਸ ਮੌਕੇ ਸੱਚਖੰਡਵਾਸੀ ਦੇ ਪਤੀ ਜਸਪਾਲ ਇੰਸਾਂ, ਸੇਵਾ ਮੁਕਤ ਕਾਨੂੰਨਗੋ ਗੁਰਦੀਪ ਸਿੰਘ, ਮਹਿੰਦਰ ਪਾਲ ਇੰਸਾਂ, ਪੁੱਤਰ ਰਵਿੰਦਰ ਰਿਆਜ ਇੰਸਾਂ ਪੁੱਤਰ, ਨੂੰਹ ਸੁਮਨ ਰਿਆਜ ਇੰਸਾਂ, ਬੇਟੀ ਪਰਵਿੰਦਰ ਇੰਸਾਂ, ਪੋਤਾ ਗੁਰਅੰਸ਼ ਇੰਸਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਮਹਾਂਮੰਤਰੀ ਅਮਨ ਚੋਪੜਾ, ਭਾਜਪਾ ਯੁਵਾ ਮੋਰਚਾ ਦੀ ਸੂਬਾ ਕਾਰਜਕਰਨੀ ਮੈਂਬਰ ਨੀਤਿਨ ਮਹਿੰਦਰ, ਸੀਨੀਅਰ ਕਾਂਗਰਸ ਆਗੂ ਨਵੀਨ ਕੇਡੀਆ, ਨੌਜਵਾਨ ਕਾਂਗਰਸ ਆਗੂ ਰਾਜਨ ਮਹਿਤਾ, ਸੁਨੀਤਾ ਸੇਤੀਆ, ਮੀਡੀਆ ਕਰਮਚਾਰੀਆਂ ਤੋਂ ਇਲਾਵਾ ‘ਸੱਚ ਕਹੂੰ’ ਪ੍ਰਬੰਧਨ ਸੰਮਤੀ ਅਤੇ ਸਟਾਫ ਮੈਂਬਰਾਂ, ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰ ਭੈਣ-ਭਾਈਆਂ ਤੋਂ ਇਲਾਵਾ ਕਾਫੀ ਗਿਣਤੀ ’ਚ ਸਾਧ-ਸੰਗਤ ਮੌਜ਼ੂਦ ਰਹੀ। ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸੋਗ ਸੰਦੇਸ਼ ਵੀ ਭੇਜੇ ਗਏ।