ਸੰਸਦੀ ਹਲਕਾ ਬਠਿੰਡਾ ‘ਚ ਤੇਜੀ ਨਾਲ ਵੋਟਾਂ ਪਾਉਣ ਦਾ ਰੁਝਾਨ
ਬਠਿੰਡਾ (ਅਸ਼ੋਕ ਵਰਮਾ) । ਬਠਿੰਡਾ ਸੰਸਦੀ ਹਲਕੇ ‘ਚ ਕਾਫੀ ਤੇਜੀ ਨਾਲ ਵੋਟਾਂ ਪਾਉਣ ਦਾ ਰੁਝਾਨ ਸਾਹਮਣੇ ਆਇਆ ਹੈ। ਫਿਲਹਾਲ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਜਿਲ੍ਹਾ ਚੋਣ ਅਫਸਰ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਇਸ ਪਾਰਲੀਮੈਂਟ ਹਲਕੇ ‘ਚ ਪੈਂਦੇ ਵਿਧਾਨ ਸਭਾ ਹਲਕਾ ਮੌੜ ‘ਚ ਸਵੇਰੇ 11 ਵਜੇ ਤੱਕ ਸਭ ਤੋਂ ਜਿਆਦਾ 39.05 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ। ਹਾਲਾਂਕਿ ਸਵੇਰ ਵਕਤ ਵੋਟ ਪਾਉਣ ਵਾਲਿਆਂ ਦੀ ਰਫਤਾਰ ਮੱਠੀ ਸੀ ਪਰ ਸਮਾਂ ਗੁਜ਼ਰਨ ਦੇ ਨਾਲ ਨਾਲ ਲੋਕ ਘਰਾਂ ਚੋਂ ਤੇਜੀ ਨਾਲ ਬਾਹਰ ਨਿੱਕਲੇ ਅਤੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਦੂਸਰੇ ਨੰਬਰ ਤੇ ਹਲਕਾ ਬੁਢਲਾਡਾ ਹੈ ਜਿੱਥੇ ਵੋਟਾਂ ਪੈਣ ਦੀ ਦਰ 29 ਫੀਸਦੀ ਰਹੀ। ਇਵੇਂ ਹੀ ਤੀਸਰੇ ਨੰਬਰ ਤੇ ਬਠਿੰਡਾ ਦਿਹਾਤੀ ‘ਚ 28.50 ਫੀਸਦੀ ਪੋਲਿੰਗ ਹੋਈ ਹੈ। ਭੁੱਚੋ ਮੰਡੀ ਹਲਕੇ ‘ਚ 27.35 ਫੀਸਦੀ,ਮਾਨਸਾ ‘ਚ 26.29 ਫੀਸਦੀ,ਲੰਬੀ ਹਲਕੇ ‘ਚ 24.60 ਪ੍ਰਤੀਸ਼, ਤਲਵੰਡੀ ਸਾਬੋ 24.53 ਫੀਸਦੀ, ਸਰਦੂਲਗੜ੍ਹ ਅਤੇ ਬਠਿੰਡਾ ਸ਼ਹਿਰੀ 21-21 ਫੀਸਦੀ ਪੋਲਿੰਗ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Bathinda