ਸੱਚਖੰਡ ਵਾਸੀ ਜੀਐੱਸਐੱਮ ਆਤਮਾ ਸਿੰਘ ਇੰਸਾਂ ਦੀ ਯਾਦ ’ਚ ਬੂਟੇ ਲਾਏ

Tree Plantation

ਫਰੀਦਕੋਟ (ਸੱਚ ਕਹੂੰ ਨਿਊਜ਼)। Tree Plantation : ਡੇਰਾ ਸ਼ਰਧਾਲੂ ਮਾਨਵਤਾ ਭਲਾਈ ਕਾਰਜਾਂ ’ਚ ਹਮੇਸ਼ਾ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਸੇ ਤਹਿਤ ਹੀ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸੱਚਖੰਡ ਵਾਸੀ ਗੁਰੂ ਸਤਿ ਮਸਤ ਬ੍ਰਹਮਚਾਰੀ (ਜੀਐੱਸਐੱਮ) ਆਤਮਾ ਸਿੰਘ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਯਾਦ ’ਚ ਪੌਦੇ ਲਾਏ।

Tree Plantation

ਉਨ੍ਹਾਂ ਇੱਕ ਪੌਦਾ ਬਲਾਕ ਦੇ ਜ਼ਿੰਮੇਵਾਰਾਂ ਨਾਲ ਮਿਲ ਕੇ ਪਿੰਡ ਜੰਡਵਾਲਾ, ਜ਼ਿਲ੍ਹਾ ਫਰੀਦਕੋਟ ਦੇ ਸ਼ਮਸ਼ਾਨਘਾਟ ’ਚ ਲਾਇਆ ਤੇ ਦੂਜਾ ਪੌਦਾ ਆਪਣੇ ਖੇਤ ਵਿੱਚ ਸਾਰੇ ਪਰਿਵਾਰ ਨੇ ਮਿਲ ਕੇ ਲਾਇਆ। ਸੱਚਖੰਡ ਵਾਸੀ ਦੀ ਯਾਦ ’ਚ ਲਾਏ ਗਏ ਪੌਦੇ ਵਾਤਾਵਰਨ ਨੂੰ ਆਕਸੀਜ਼ਨ ਦਾ ਤੋਹਫ਼ਾ ਦਿੰਦੇ ਰਹਿਣਗੇ। ਦੱਸ ਦੇਈਏ ਕਿ ਗੁਰੂ ਸਤਿ ਮਸਤ ਬ੍ਰਹਮਚਾਰੀ (ਜੀਐੱਸਐੱਮ) ਆਤਮਾ ਸਿੰਘ ਇੰਸਾਂ (84) ਜੋ ਕਿ ਬੀਤੇ ਸੋਮਵਾਰ ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰੂ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਆਤਮਾ ਸਿੰਘ ਇੰਸਾਂ ਇੱਕ ਮਿੱਠ-ਬੋਲੜੇ ਤੇ ਸੇਵਾ ਕਾਰਜ ’ਚ ਲੱਗੇ ਰਹਿਣ ਵਾਲੇ ਇਨਸਾਨ ਸਨ। (Tree Plantation)

Also Read : ਮਾਨਸੂਨ ਦਾ ਪਾਣੀ ਨਾ ਸਾਂਭਿਆ ਜਾਣਾ ਡੂੰਘੀ ਚਿੰਤਾ ਦਾ ਵਿਸ਼ਾ

LEAVE A REPLY

Please enter your comment!
Please enter your name here