ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News Heavy Rain Tr...

    Heavy Rain Tree Fall: ਮੀਂਹ ਤੇ ਝੱਖੜ ਕਾਰਨ ਸੜਕ ਵਿਚਕਾਰ ਡਿੱਗਿਆ ਦਰੱਖਤ ਬਣ ਰਿਹਾ ਸੀ ਹਾਦਸੇ ਦਾ ਕਾਰਨ, ਡੇਰਾ ਸ਼ਰਧਾਲੂਆਂ ਨੇ ਹਟਾਇਆ

    Heavy Rain Tree Fall
    ਸੜਕ ਵਿਚਕਾਰ ਡਿੱਗੇ ਦਰੱਖਤ ਨੂੰ ਪਿੱਛੇ ਹਟਾਉਂਦੇ ਹੋਏ ਡੇਰਾ ਸ਼ਰਧਾਲੂ। ਤਸਵੀਰ: ਸੁਸ਼ੀਲ ਕੁਮਾਰ

    Heavy Rain Tree Fall: (ਸੁਸ਼ੀਲ ਕੁਮਾਰ) ਭਾਦਸੋਂ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਮੋਹਰੀ ਰਹਿੰਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਨੇ ਦੱਸਿਆ ਕੇ ਪਟਿਆਲਾ ਭਾਦਸੋਂ ਰੋਡ ਪਿੰਡ ਰਾਹਿਮਲ ਮਾਜਰੀ ਨਜ਼ਦੀਕ ਭਾਰੀ ਮੀਂਹ ਝੱਖੜ ਕਾਰਨ ਸੜਕ ਵਿਚਕਾਰ ਸੁੱਕਿਆ ਦਰੱਖਤ ਡਿੱਗ ਪਿਆ ਹੈ। ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

    ਇਹ ਵੀ ਪੜ੍ਹੋ: Himachal Pradesh Weather Alert: ਕੁੱਲੂ ’ਚ ਬੱਦਲ ਫਟਿਆ, ਜੀਵਾ ਨਾਲਾ ਉਫਾਨ ’ਤੇ, 5 ਜ਼ਿਲ੍ਹਿਆਂ ’ਚ ਅਲਰਟ

    ਇਸ ਦੌਰਾਨ ਜਦੋਂ ਸ਼ਹਿਰ ਭਾਦਸੋਂ ਦੇ ਡੇਰਾ ਸ਼ਰਧਾਲੂਆਂ ਨੂੰ ਪਤਾ ਲੱਗਿਆ ਤਾਂ ਬਲਾਕ ਪ੍ਰੇਮੀ ਸੇਵਕ ਗੁਰਜੰਟ ਸਿੰਘ ਇੰਸਾਂ, ਗੋਬਿੰਦ ਇੰਸਾਂ, ਕਰਮਜੀਤ ਸਿੰਘ ਇੰਸਾਂ, ਹੰਸਰਾਜ ਨੇ ਉਸ ਜਗ੍ਹਾ ’ਤੇ ਪਹੁੰਚ ਕੇ ਦੇਖਿਆ ਤਾਂ ਸੁੱਕਿਆ ਹੋਇਆ ਦਰੱਖਤ ਸੜਕ ਵਿਚਕਾਰ ਡਿੱਗਿਆ ਪਿਆ ਸੀ। ਉਸੀ ਸਮੇਂ ਡੇਰਾ ਸ਼ਰਧਾਲੂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸੜਕ ਵਿਚਕਾਰ ਡਿੱਗੇ ਦਰਖਤ ਨੂੰ ਬੜੀ ਮੁਸ਼ਕਲ ਨਾਲ ਸੜਕ ਤੋਂ ਪਿੱਛੇ ਹਟਾ ਕੇ ਰਾਹਗੀਰਾਂ ਦੇ ਲੰਘਣ ਲਈ ਰਸਤਾ ਸਾਫ ਕੀਤਾ ਤਾਂ ਕੀ ਕੋਈ ਦੁਰਘਟਨਾ ਨਾ ਹੋ ਵਾਪਰ ਸਕੇ। ਉੱਥੋਂ ਲੰਘ ਰਹੇ ਲੋਕਾਂ ਨੇ ਇਨ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਬਹੁਤ ਧੰਨਵਾਦ ਕੀਤਾ।