ਅਤਿ ਆਧੁਨਿਕ ਈਕੋ ਕਾਰਡੀਓਗ੍ਰਾਫੀ ਮਸ਼ੀਨਾਂ ਲਾਈਆਂ | Sirsa News
Sirsa News: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਿਹਤ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸੇ ਲੜੀ ਵਿੱਚ ਅੱਗੇ ਵਧਦੇ ਹੋਏ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਵਿੱਚ 23 ਸਤੰਬਰ, ਸੋਮਵਾਰ ਤੋਂ ਅਤਿ-ਆਧੁਨਿਕ ਦਿਲ ਦਾ ਰੋਗ ਵਿਭਾਗ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਹਸਪਤਾਲ ਵਿੱਚ ਅਤਿ ਆਧੁਨਿਕ ਕੈਥ-ਲੈਬ ਅਤੇ ਈਕੋ-ਕਾਰਡੀਓਗ੍ਰਾਫੀ ਮਸ਼ੀਨਾਂ ਲਾਈਆਂ ਗਈਆਂ ਹਨ।
23 ਸਤੰਬਰ ਤੋਂ 29 ਸਤੰਬਰ ਤੱਕ ਲੱਗੇਗਾ ਮੁਫ਼ਤ ਦਿਲ ਦੇ ਰੋਗਾਂ ਸਬੰਧੀ ਕਾਊਂਸਲਿੰਗ ਕੈਂਪ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵੱਲੋਂ ਦੱਸਿਆ ਗਿਆ ਕਿ ਇੱਥੋਂ ਦੀਆਂ ਸਹੂਲਤਾਂ ਆਧੁਨਿਕ ਤਾਂ ਹਨ ਹੀ ਇਸ ਦੇ ਨਾਲ -ਨਾਲ ਇੱਥੋਂ ਦੇ ਰੇਟ ਵੀ ਬਹੁਤ ਘੱਟ ਹਨ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ 23 ਸਤੰਬਰ ਤੋਂ 29 ਸਤੰਬਰ 2024 (ਲਗਾਤਾਰ ਸੱਤ ਦਿਨ) ਤੱਕ ਮੁਫਤ ਦਿਲ ਦੇ ਰੋਗਾਂ ਸਬੰਧੀ ਸਲਾਹ-ਮਸ਼ਵਰਾ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਿਤ ਸਾਰੀਆਂ ਸੇਵਾਵਾਂ ’ਤੇ 20 ਫੀਸਦੀ ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। Sirsa News
Read Also : ਕਿਸੇ ਦੇ ਆਖਣ ’ਤੇ ਸੇਵਾ-ਸਿਮਰਨ ਨਾ ਛੱਡੋ : Saint Dr MSG