Punjab News : ਬੱਸਾਂ ’ਚ ਸਫਰ ਕਰਨਾ ਪਵੇਗਾ ਮਹਿੰਗਾ, ਕਿਰਾਏ ’ਚ ਵਾਧਾ, ਅੱਜ ਤੋਂ ਲਾਗੂ

Punjab News

ਆਮ ਬੱਸਾਂ ਦਾ ਕਿਰਾਇਆ 145 ਪੈਸੇ ਪ੍ਰਤੀ ਕਿਲੋਮੀਟਰ ਹੋਇਆ | Punjab News

  • ਸੁਪਰ ਇੰਟੈਗਰਲ ਬੱਸਾਂ ’ਚ ਆਮ ਬੱਸਾਂ ਦੇ ਮੁਕਾਬਲੇ 100 ਫੀਸਦੀ ਕਿਰਾਏ ’ਚ ਵਾਧਾ | Punjab News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੱਸ ਕਿਰਾਏ ’ਚ ਵੱਡਾ ਵਾਧਾ ਕਰਕੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਆਮ ਬੱਸਾਂ ਦੇ ਕਿਰਾਏ ’ਚ ਪ੍ਰਤੀ ਕਿਲੋਮੀਟਰ 23 ਪੈਸੇ ਦਾ ਵਾਧਾ ਕਰ ਦਿੱਤਾ ਹੈ ਅਤੇ ਹੁਣ ਇਹ ਪ੍ਰਤੀ ਕਿਲੋਮੀਟਰ 145 ਪੈਸੇ ਹੋ ਗਿਆ ਹੈ । ਸਰਕਾਰ ਵੱਲੋਂ ਵਧਾਏ ਕਿਰਾਏ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਅਤੇ ਇਹ ਕਿਰਾਇਆ 8 ਸਤੰਬਰ ਤੋਂ ਲਾਗੂ ਹੋ ਜਾਵੇਗਾ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬੱਸ ਕਿਰਾਏ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਕੀਤਾ ਗਿਆ ਹੈ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਆਮ ਬੱਸਾਂ ਦਾ ਕਿਰਾਇਆ 145 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ ਜਦ ਕਿ ਪਹਿਲਾਂ ਇਹ 122 ਪੈਸੇ ਪ੍ਰਤੀ ਕਿਲੋਮੀਟਰ ਚੱਲ ਰਿਹਾ ਸੀ। ਐੱਚਵੀ ਏਸੀ ਬੱਸਾਂ ਦੇ ਕਿਰਾਏ ’ਚ ਵਾਧਾ ਕਰਦਿਆਂ 174 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇੰਟੈਗਰਲ ਅਤੇ ਸੁਪਰ ਇੰਟੈਗਰਲ ਕੋਚ ਬੱਸਾਂ ਵਿੱਚ ਇਹ ਕਿਰਾਇਆ ਆਸਮਾਨ ਨੂੰ ਛੂਹ ਗਿਆ ਹੈ। Punjab News

Punjab News

ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ 261 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ ਅਤੇ ਇਹ ਆਮ ਬੱਸਾਂ ਦੇ ਕਿਰਾਏ ਮੁਕਾਬਲੇ 80 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਸੁਪਰ ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ ਪ੍ਰਤੀ ਕਿਲੋ ਮੀਟਰ 290 ਪੈਸੇ ਦਾ ਵਾਧਾ ਕੀਤਾ ਗਿਆ ਹੈ ਅਤੇ ਆਮ ਬੱਸਾਂ ਦੇ ਕਿਰਾਏ ਮੁਕਾਬਲੇ ਇਸ ਵਿੱਚ 100 ਫੀਸਦੀ ਵਾਧਾ ਦਰਜ ਹੋਇਆ ਹੈ ।

ਇੱਧਰ ਪੀਆਰਟੀਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਕਦੇ ਵੀ ਕਿਰਾਏ ਵਿੱਚ ਐਡਾ ਵਾਧਾ ਦਰਜ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 23 ਪੈਸੇ ਕਿਲੋਮੀਟਰ ਦਾ ਵਾਧਾ 8 -10 ਸਾਲਾਂ ਵਿੱਚ ਹੁੰਦਾ ਸੀ ਲੰਮੇ ਰੂਟਾਂ ਵਿੱਚ ਇਸ ਵਧੇ ਬੱਸ ਕਿਰਾਏ ਨਾਲ ਭਾਰੀ ਵਾਧਾ ਹੋਵੇਗਾ 100 ਕਿਲੋਮੀਟਰ ਦੇ ਸਫਰ ਪਿੱਛੇ ਸਿੱਧਾ 23 ਰੁਪਏ ਤੋਂ ਜ਼ਿਆਦਾ ਕਿਰਾਇਆ ਵਧ ਜਾਵੇਗਾ।

Read Also : Smoke : ਧੂੰਏਂ ਤੋਂ ਮੁਕਤੀ ਲਈ ਵਿਆਪਕ ਯਤਨਾਂ ਦੀ ਲੋੜ

ਪਟਿਆਲਾ ਤੋਂ ਜਲੰਧਰ ਦਾ ਸਫਰ ਕਰਨ ਵਾਲੇ ਇੱਕ ਰਾਹਗੀਰ ਨੇ ਦੱਸਿਆ ਕਿ ਉਸ ਨੂੰ ਹੁਣ ਰੋਜਾਨਾ 100 ਰੁਪਏ ਜ਼ਿਆਦਾ ਖਰਚਾ ਕਰਨਾ ਪਵੇਗਾ ਉਨ੍ਹਾਂ ਕਿਹਾ ਕਿ ਸਰਕਾਰ ਆਧਾਰ ਕਾਰਡ ਵਾਲੀ ਮੁਫਤ ਬੱਸ ਸੇਵਾ ਸਹੂਲਤ ਬੰਦ ਕਰੇ ਅਤੇ ਉਸਦੇ ਇਵਜ ਵਜੋਂ ਸਸਤੀ ਬੱਸ ਦੀ ਸਹੂਲਤ ਦੇਵੇ। ਉਨ੍ਹਾਂ ਕਿਹਾ ਕਿ ਪਹਿਲਾਂ ਪੈਟਰੋਲ ਅਤੇ ਡੀਜਲ ਦੇ ਜਾਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ ਅਤੇ ਹੁਣ ਆਮ ਲੋਕਾਂ ਦੀ ਸਵਾਰੀ ਸਮਝੀ ਜਾਣ ਵਾਲੀ ਬੱਸ ਦੀ ਸਹੂਲਤ ਵੀ ਖੋਹਣ ਜਾ ਰਹੀ ਹੈ।

ਇੱਧਰ ਪੀਆਰਟੀਸੀ ਦੇ ਇੱਕ ਯੂਨੀਅਨ ਆਗੂ ਦਾ ਕਹਿਣਾ ਸੀ ਕਿ ਇਸ ਨਾਲ ਪੀਆਰਟੀਸੀ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਪਤਾ ਲੱਗਾ ਹੈ ਕਿ ਪੀਆਰਟੀਸੀ ਵੱਲ ਮੁਫਤ ਬੱਸ ਸਫਰ ਦਾ 300 ਕਰੋੜ ਤੋਂ ਜ਼ਿਆਦਾ ਬਕਾਇਆ ਪਿਆ ਹੈ ਅਤੇ ਬੱਸ ਕਿਰਾਏ ਦੇ ਵਾਧੇ ਨਾਲ ਸਰਕਾਰ ਵੱਲ ਹੋਰ ਰਕਮ ਵਧ ਜਾਵੇਗੀ ਜੋ ਕਿ ਪੀਆਰਟੀਸੀ ਨੂੰ ਸਮੇਂ ਸਿਰ ਮੁਹੱਈਆ ਨਹੀਂ ਕਰਵਾਈ ਜਾ ਰਹੀ।