ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਦਰਦਨਾਕ : ਅਗਵਾ...

    ਦਰਦਨਾਕ : ਅਗਵਾ ਕਰਕੇ ਸਕੂਲੀ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ

    ਦਰਦਨਾਕ : ਅਗਵਾ ਕਰਕੇ ਸਕੂਲੀ ਬੱਚੇ ਨੂੰ ਉਤਾਰਿਆ ਮੌਤ ਦੇ ਘਾਟ

    ਅੰਮਿ੍ਤਸਰ (ਸੱਚ ਕਹੂੰ ਨਿਊਜ਼)। ਅੰਮਿ੍ਤਸਰ ’ਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਬੱਚੇ ਨੂੰ ਅਗਵਾ ਕਰਕੇ ਅਗਵਾਕਾਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਾਣਕਾਰੀ ਅਨੁਸਾਰ ਅੰਮਿ੍ਤਸਰ ’ਚ ਰੋਹਿਤ ਨਾਂਅ ਦਾ ਬੱਚਾ ਜਦੋਂ ਸਕੂਲ ਪੇਪਰ ਦੇਣ ਗਿਆ ਸੀ ਤੇ ਪੇਪਰ ਦੇ ਕੇ ਉਹ ਵਾਪਸ ਘਰ ਨਾ ਪਰਤਿਆ ਤਾਂ ਉਸ ਤੋਂ ਬਾਅਦ ਉਸ ਦੇ ਘਰਦਿਆਂ ਨੇ ਤਲਾਸ਼ ਸ਼ੁਰੂ ਕਰ ਦਿੱਤੀ।

    ਬੱਚੇ ਦੇ ਪਿਤਾ ਨੇ ਦੱਸਿਆ ਕਿ ਸ਼ਾਮ ਨੂੰ ਉਨ੍ਹਾਂ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਉਣੇ ਸ਼ੁਰੂ ਕਰ ਹੋ ਗਏ ਤੇ ਫੋਨ ’ਤੇ ਕਿਹਾ ਗਿਆ ਕਿ ਉਨ੍ਹਾਂ ਬੱਚੇ ਨੂੰ ਅਗਵਾ ਕਰ ਲਿਆ ਹੈ ਜੇਕਰ ਬੱਚਾ ਸਹੀ ਸਲਾਮਤ ਚਾਹੀਦਾ ਹੈ ਤਾਂ ਸਾਢੇ ਤਿੰਨ ਰੁਪਏ ਦੇ ਦਿਓ ਜਿਸ ਤੋਂ ਬਾਅਦ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਟੀਮਾਂ ਬਣਾ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਅਗਵਾਕਾਰ ਨੂੰ ਕਾਬੂ ਕਰਨ ’ਚ ਸਫ਼ਲਤਾ ਮਿਲੀ ਇਸ ਦੌਰਾਨ ਅਗਵਾਕਾਰਾਂ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੱਚੇ ਨੂੰ ਇਸ ਲਈ ਮਾਰ ਦਿੱਤਾ ਕਿਉਕਿ ਬੱਚਾ ਉਹਨਾਂ ਨੂੰ ਗਾਲਾਂ ਕੱਢ ਰਿਹਾ ਸੀ ਜਿਸ ਤੋਂ ਬਾਅਦ ਅਗਵਾਕਾਰਾਂ ਨੇ ਬੱਚੇ ਨੂੰ ਮਾਰ ਕੇ ਅੰਮਿ੍ਰਤਸਰ ਤਾਰਾਂਵਾਲਾ ਪੁਲ ਨਹਿਰ ’ਚ ਸੁੱਟ ਦਿੱਤਾ ਜਿਸ ਤੋਂ ਬਾਅਦ ਪੁਲਿਸ ਨਹਿਰ ’ਚੋਂ ਬੱਚੇ ਦੀ ਲਾਸ਼ ਬਰਾਮਦ ਕਰਨ ਲਈ ਭਾਲ ਕਰ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ