ਹੇਮੰਤ ਕਰਕਰੇ ‘ਤੇ ਟਿੱਪਣੀ ਕਰਕੇ ਵਿਵਾਦਾਂ ‘ਚ ਘਿਰੀ ਭਾਜਪਾ ਉਮੀਦਵਾਰ
ਕਾਂਗਰਸ ਨੇ ਭਾਜਪਾ ਨੂੰ ਘੇਰਿਆ, ਵਿਰੋਧ ਮਗਰੋਂ ਪ੍ਰੱਗਿਆ ਨੇ ਸ਼ਬਦ ਵਾਪਸ ਲਏ
ਭੋਪਾਲ, ਏਜੰਸੀ
ਮਾਲੇਗਾਂਵ ਬੰਬ ਧਮਾਕੇ ਮਾਮਲੇ ‘ਚ ਮੁਲਜ਼ਮ ਤੇ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੇ ਮੁੰਬਈ ਦੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ‘ਤੇ ਬੜੀ ਅਪਮਾਨ ਭਰੀ ਟਿੱਪਣੀ ਕੀਤੀ ਹੈ ਕਾਂਗਰਸ ਵੱਲੋਂ ਪ੍ਰੱਗਿਆ ਦਾ ਵਿਰੋਧ?ਕੀਤੇ ਜਾਣ ‘ਤੇ ਆਖਰ ਉਸ ਨੇ ਇਹ ਟਿੱਪਣੀ ਵਾਪਸ ਲੈ ਲਈ ਭਾਜਪਾ ਨੇ ਇਸ ਨੂੰ ਪ੍ਰੱਗਿਆ ਦੀ ਨਿੱਜੀ ਟਿੱਪਣੀ ਕਰਾਰ ਦਿੱਤਾ ਹੈ।
ਪ੍ਰੱਗਿਆ ਨੇ ਬੁੱਧਵਾਰ ਸ਼ਾਮ ਨੂੰ ਸ਼ਹਿਰ ਦੇ ਲਾਲਘਾਟੀ ਖੇਤਰ ‘ਚ ਭੋਪਾਲ ਉਤਰ ਵਿਧਾਨ ਸਭਾ ਹਲਕੇ ਦੇ ਭਾਜਪਾ ਵਰਕਰਾਂ ਦੀ ਮੀਟਿੰਗ ‘ਚ ਮੁੰਬਈ ਏਟੀਐਸ ਦੇ ਮਰਹੂਮ ਮੁਖੀ ਦਾ ਨਾਂਅ ਲੈਂਦਿਆਂ ਕਿਹਾ ਕਿ ਹੇਮੰਤ ਕਰਕਰੇ ਨੇ ਮਾਲੇਗਾਂਵ ਧਮਾਕੇ ਦੇ ਮਾਮਲੇ ‘ਚ ਬਿਨਾ ਕਸੂਰ ਤੋਂ ਜੇਲ੍ਹ ਭੇਜਿਆ ਸੀ ਉਸ ਨੇ ਕਿਹਾ ਕਿ ਸੁਰੱਖਿਆ ਕਮਿਸ਼ਨ ਵੱਲੋਂ ਉਸ ਨੂੰ ਬੇਕਸੂਰ ਦੱਸੇ ਜਾਣ ਦੇ ਬਾਵਜ਼ੂਦ ਕਰਕਰੇ ਨੇ ਕਿਹਾ ਕਿ ਉਹ ਉਸ (ਪ੍ਰੱਗਿਆ) ਨੂੰ ਨਹੀਂ ਛੱਡੇਗਾ ਉਸ ਨੇ ਆਖਿਆ ਕਿ ਹੇਮੰਤ ਕਰਕਰੇ ਨੇ ਉਸ ਨੂੰ ਬਹੁਤ ਹੀ ਤਸੀਹੇ ਦਿੱਤੇ ਪ੍ਰੱਗਿਆ ਨੇ ਕਿਹਾ ਕਿ ਉਸ ਨੇ ਦੁਖੀ ਹੋ ਕੇ ਹੇਮੰਤ ਕਰਕੇ ਨੂੰ ਸਰਾਪ ਦਿੱਤਾ ਤੇ ਪੂਰੇ ਸਵਾ ਮਹੀਨੇ ਬਾਅਦ ਉਸ ਦੀ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਮੌਤ ਹੋ ਗਈ।
ਪ੍ਰੱਗਿਆ ਦੀ ਇਸ ਟਿੱਪਣੀ ਦੀ ਕਾਂਗਰਸ ਨੇ ਵਿਰੋਧਤਾ ਕਰਦਿਆਂ ਭਾਜਪਾ ਖਿਲਾਫ਼ ਘੇਰਾਬੰਦੀ ਸ਼ੁਰੂ ਕਰ ਦਿੱਤੀ ਆਖਰ ਭਾਜਪਾ ਨੇ ਵਿਚਲਾ ਰਸਤਾ ਕੱਢਦਿਆਂ ਇਸ ਨੂੰ ਪ੍ਰੱਗਿਆ ਦੀ ਨਿੱਜੀ ਟਿੱਪਣੀ ਕਰਾਰ ਦੇ ਦਿੱਤਾ ਭਾਜਪਾ ਆਗੂ ਤੇ ਐਡਵੋਕੇਟ ਨਲਿਨ ਨੇ ਕਿਹਾ ਕਿ ਪ੍ਰੱਗਿਆ ਨੇ ਕਾਫ਼ੀ ਲੰਮਾ ਸਮਾਂ ਕੇਸ ਦਾ ਸਾਹਮਣਾ ਕੀਤਾ ਹੈ ਇਸ ਕਰਕੇ ਉਸ ਦੀ ਨਜ਼ਰ ‘ਚ ਕੋਈ ਗੱਲ ਸਹੀ ਹੋ ਸਕਦੀ ਹੈ ਭਾਜਪਾ ਆਗੂ ਨੇ ਕਿਹਾ ਕਿ ਪਾਰਟੀ ਹੇਮੰਤ ਕਰਕਰੇ ਨੂੰ ਸ਼ਹੀਦ ਮੰਨਦੀ ਹੈ ਅਤੇ ਉਸ ਦਾ ਪੂਰਾ ਸਤਿਕਾਰ ਕਰਦੀ ਹੈ ਭਾਜਪਾ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪ੍ਰੱਗਿਆ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ਼ਬਦ ਵਾਪਸ ਲੈ ਲਏ ਹਨ।
ਸ਼ਹੀਦ ਕਰਕਰੇ ਦੀ ਸ਼ਹਾਦਤ ‘ਤੇ ਸਾਨੂੰ ਮਾਣ : ਦਿਗਵਿਜੈ ਸਿੰਘ
ਸ਼ਹੀਦ ਹੇਮੰਤ ਕਰਕਰੇ ‘ਤੇ ਪ੍ਰੱਗਿਆ ਦੇ ਬਿਆਨ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਤੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਿਹਾ, ਹੇਮੰਤ ਕਰਕਰੇ ਫਰਜ਼ਾਂ ਦੀ ਪਾਲਣਾ ਕਰਨ ਵਾਲੇ ਅਧਿਕਾਰੀ ਸਨ, ਜਿਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਸ਼ਹਾਦਤ ਦਿੱਤੀ ਤੇ ਉਨ੍ਹਾਂ ਦੀ ਸ਼ਹਾਦਤ ‘ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਜਿਸ ਨੇ ਦੇਸ਼ ਲਈ ਸ਼ਹਾਦਤ ਦਿੱਤੀ, ਉਸ ਸਬੰਧੀ ਸਾਨੂੰ ਵਿਵਾਦਿਤ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਮਾਫ਼ੀ ਮੰਗੇ, ਕਾਰਵਾਈ ਕਰੇ
ਨਵੀਂ ਦਿੱਲੀ ਪ੍ਰੱਗਿਆ ਠਾਕੁਰ ਦੀ ਮੁੰਬਈ ਹਮਲੇ ‘ਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਸਬੰਧੀ ਕੀਤੀ ਗਈ ਵਿਵਾਦਿਤ ਟਿੱਪਣੀ ਸਬੰਧੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਾਫ਼ੀ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਪ੍ਰੱਗਿਆ ਖਿਲਾਫ਼ ਕਾਰਵਾਈ ਕਰਨ ਪਾਰਟੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪ੍ਰੱਗਿਆ ਦੇ ਕਥਿੱਤ ਵਿਵਾਦਿਤ ਬਿਆਨ ਨਾਲ ਜੁੜੀ ਵੀਡੀਓ ਸ਼ੇਅਰ ਕਰਦਿਆਂ ਕਿਹਾ, ‘ਮੋਦੀ ਜੀ, ਸਿਰਫ਼ ਭਾਜਪਾਈ ਹੀ 26/11 ਦੇ ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼ਧ੍ਰੋਹੀ ਐਲਾਨ ਕਰਨ ਦਾ ਜ਼ੁਰਮ ਕਰ ਸਕਦੇ ਹਨ ਇਹ ਦੇਸ਼ ਦੇ ਹਰ ਫੌਜੀ ਦਾ ਅਪਮਾਨ ਹੈ ਜੋ ਅੱਤਵਾਦ ਨਾਲ ਲੜਦੇ ਹੋਏ ਭਾਰਤ ਮਾਂ ਲਈ ਪ੍ਰਾਣਾਂ ਦੀ ਕੁਰਬਾਨੀ ਦਿੰਦੇ ਹਨ ਉਨ੍ਹਾਂ ਕਿਹਾ, ਤੁਸੀਂ ਦੇਸ਼ ਤੋਂ ਮਾਫ਼ੀ ਮੰਗੋ ਤੇ ਪ੍ਰੱਗਿਆ ‘ਤੇ ਕਾਰਵਾਈ ਕਰੋ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।