ਜਲ੍ਹਿਆਂਵਾਲਾ ਬਾਗ ਕਤਲੇਆਮ ‘ਤੇ ਪਾਬੰਦੀਸ਼ੁਦਾ ਕਵਿਤਾ ਦਾ ਹੋਇਆ ਅੰਗਰੇਜ਼ੀ ‘ਚ ਅਨੁਵਾਦ

Transcript, Banned, Jallianwala, Massacred, English

ਨਾਵਲਕਾਰ ਨਾਨਕ ਸਿੰਘ ਨੇ ਲਿਖੀ ਸੀ ਕਵਿਤਾ

ਨਵੀਂ ਦਿੱਲੀ | ਜਲ੍ਹਿਆਂਵਾਲਾ ਬਾਗ ਕਤਲੇਆਮ ‘ਤੇ ਮਸ਼ਹੂਰ ਪੰਜਾਬੀ ਨਾਵਲਕਾਰ ਨਾਨਕ ਸਿੰਘ ਵੱਲੋਂ ਲਿਖੀ ਗਈ ਇੱਕ ਕਵਿਤਾ ਦਾ ਅੰਗਰੇਜ਼ੀ ‘ਚ ਅਨੁਵਾਦ ਕੀਤਾ ਗਿਆ ਹੈ ਦਰਅਸਲ, 1920 ‘ਚ ਇਸ ਦੇ ਪ੍ਰਕਾਸ਼ਨ ਤੋਂ ਬਾਅਦ ਅੰਗਰੇਜ਼ਾਂ ਨੇ ਇਸ ‘ਤੇ ਪਾਬੰਦੀ ਲਾ ਦਿੱਤੀ ਸੀ ਉਸ ਸਮੇਂ ਉਹ 22 ਸਾਲਾਂ ਦੇ ਸਨ ਘਟਨਾ ਦੌਰਾਨ ਅੰਗਰੇਜ਼ ਫੌਜ ਨੇ ਰੌਲਟ ਐਕਟ ਦਾ ਵਿਰੋਧ ਕਰ ਰਹੇ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਈਆਂ ਸਨ, ਜਿਸ ‘ਚ ਸੈਂਕੜੇ ਲੋਕ ਮਾਰੇ ਗਏ ਸਨ  ਇਸ ਘਟਨਾ ਮੌਕੇ ਇਕੱਠੇ ਹੋਏ ਲੋਕਾਂ ‘ਚ ਨਾਨਕ ਸਿੰਘ ਵੀ ਸ਼ਾਮਲ ਸਨ ਤੇ ਉਹ ਹਮਲੇ ਦੌਰਾਨ ਬੇਹੋਸ਼ ਹੋ ਗਏ ਸਨ

ਇਸ ਦਰਦਨਾਕ ਅਨੁਭਵ ਤੋਂ ਬਾਅਦ ਸਿੰਘ ਨੇ ‘ਖੂਨੀ ਵਿਸਾਖੀ’ ਨਾਂਅ ਦੀ ਇੱਕ ਲੰਮੀ  ਕਵਿਤਾ ਲਿਖੀ ਸੀ, ਜਿਸ ਵਿਚ ਅੰਗਰੇਜ਼ਾਂ ਦੇ ਜ਼ੁਲਮ ਨੂੰ ਪੇਸ਼ ਕੀਤਾ ਗਿਆ ਸੀ 1922 ‘ਚ ਇਹ ਕਵਿਤਾ ਜਿਹੜੀ ਕਿਤਾਬ ‘ਚ ਛਾਪੀ ਗਈ ਉਸ ਦਾ ਟਾਈਟਲ ਵੀ ‘ਖੂਨੀ ਵਿਸਾਖੀ’ ਸੀ ਇਸ ਕਿਤਾਬ ਦੀ ਹਰ ਕਾਪੀ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਸੀ ਸਾਬਕਾ ਰਾਸ਼ਟਰਪਤੀ ਗਿਆਨ ਜੈਲ ਸਿੰਘ ਦੇ ਉੱਦਮ ਨਾਲ ਇਸ  ਕਿਤਾਬ ਦੀ ਕਾਪੀ ਇੰਗਲੈਂਡ ਤੋਂ ਲਿਆਂਦੀ ਗਈ ਸੀ

ਇਸ ‘ਚ ਕਤਲੇਆਮ ਤੋਂ ਪਹਿਲਾਂ ਤੇ ਬਾਅਦ ਦੀਆਂ ਸਿਆਸੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਕਵਿਤਾ ‘ਚ ਬ੍ਰਿਟਿਸ਼ ਹਕੂਮਤ ਦੀ ਤਿੱਖੀ ਆਲੋਚਨਾ ਕੀਤੀ ਗਈ ਸੀ, ਜਿਸ ‘ਤੇ ਕੁਝ ਹੀ ਸਮੇਂ ਬਾਅਦ ਪਾਬੰਦੀ ਲਾ ਦਿੱਤੀ ਗਈ ਸੀ ਬਾਅਦ ‘ਚ ਇਸ ਦੀ ਪਾਂਡੂਲਿਪੀ ਵੀ ਗੁਆਚ ਗਈ ਹਾਲਾਂਕਿ ਲੰਮੇ ਸਮੇਂ ਬਾਅਦ ਇਹ ਕਵਿਤਾ ਲੱਭ ਲਈ ਗਈ ਤੇ ਹੁਣ ਸਿੰਘ ਦੇ ਪੋਤੇ ਤੇ ਰਾਜਨਇਕ ਨਵਦੀਪ ਸੂਰੀ ਨੇ ਇਯ ਦਾ ਅੰਗਰੇਜ਼ੀ ‘ਚ ਅਨੁਵਾਦ ਕੀਤਾ ਹੈ ਨਾਨਕ ਸਿੰਘ ਦੀ ਇੱਕ ਹੋਰ ਕਿਤਾਬ ‘ਜ਼ਖਮੀ ਦਿਲ’ ਵੀ ਪ੍ਰਕਾਸ਼ਿਤ ਹੋਈ, ਜਿਸ ਵਿਚ ‘ਗੁਰੂ ਕਾ ਬਾਗ’ ਮੋਰਚੇ ਦੌਰਾਨ ਅੰਗਰੇਜ਼ ਸਰਕਾਰ ਵੱਲੋਂ ਭਾਰਤੀਆਂ?’ਤੇ ਢਾਹੇ ਗਏ ਜ਼ੁਲਮ ਦਾ ਬਿਆਨ ਕੀਤਾ ਗਿਆ ਸੀ ਇਹ ਕਿਤਾਬ ਵੀ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here