protest | 2 ਤੋਂ 5 ਘੰਟਿਆਂ ਦੀ ਦੇਰੀ ਨਾਲ ਚੱਲੀਆਂ ਟਰੇਨਾਂ
ਫਿਰੋਜ਼ਪੁਰ। ਮੰਗਲਵਾਰ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੀ ਗਈ ਰੇਲ ਰੋਕੋ ਕਾਲ ਦੌਰਾਨ ਗੱਡੀਆਂ ਪ੍ਰਭਾਵਤ ਹੋਈਆਂ ਹਨ। ਮੰਡਲ ਤੋਂ ਚੱਲਣ ਵਾਲੀਆਂ ਪੰਜ ਮੇਲ/ਐਕਸਪ੍ਰੈੱਸ ਗੱਡੀਆਂ ਨੂੰ ਦੋ ਤੋਂ ਪੰਜ ਘੰਟੇ ਦੇਰੀ ਨਾਲ ਚਲਾਇਆ ਗਿਆ। ਗੱਡੀ ਸੰਖਿਆ 19102 ਜੰਮੂਤਵੀ-ਟਾਟਾ ਮੂਰੀ ਐਕਸਪ੍ਰੈੱਸ ਨੂੰ ਪਠਾਨਕੋਟ-ਅੰਮ੍ਰਿਤਸਰ-ਜਲੰਧਰ ਦੀ ਬਜਾਏ ਪਠਾਨਕੋਟ-ਮੁਕੇਰੀਆਂ-ਜਲੰਧਰ ਕੱਢਿਆ ਗਿਆ। ਨਵੀਂ ਦਿੱਲੀ ਤੇ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 12029, ਗੌਰਖਪੁਰ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 22423 ਨੂੰ ਬਿਆਸ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 12497 ਨੂੰ ਜਲੰਧਰ ਸਟੇਸ਼ਨ ‘ਤੇ ਤੇ ਧੰਨਬਾਦ-ਫਿਰੋਜ਼ਪੁਰ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 13307 ਨੂੰ ਲੋਹੀਆਂ ਖਾਸ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਟ੍ਰੇਨਾਂ ਦੇਰੀ ਨਾਲ ਚੱਲਣ ਦੀ ਜਾਣਕਾਰੀ ਦਿੱਤੀ।
ਇਨ੍ਹਾਂ ਸਾਰੀਆਂ ਗੱਡੀਆਂ ਨੂੰ ਵਾਪਸੀ ਰੂਟ ਲਈ ਉਕਤ ਰੋਕੇ ਗਏ ਸਟੇਸ਼ਨਾਂ ਤੋਂ ਹੀ ਰਵਾਨਾ ਕੀਤਾ ਗਿਆ। ਦਿੱਲੀ-ਪਠਾਨਕੋਟ ਵਿਚਾਲੇ ਚੱਲਣ ਵਾਲੀ ਗੱਡੀ ਸੰਖਿਆ 22429 ਨੂੰ ਜਲੰਧਰ-ਅੰਮ੍ਰਿਤਸਰ ਦੇ ਰਸਤੇ ਕੱਢਣ ਦੀ ਬਜਾਏ ਜਲੰਧਰ-ਮੁਕੇਰੀਆਂ ਦੇ ਰਸਤੇ ਕੱਢਿਆ ਗਿਆ। ਅੰਮ੍ਰਿਤਸਰ-ਹਿਸਾਰ, ਜਲੰਧਰ- ਅੰਮ੍ਰਿਤਸਰ, ਅੰਮ੍ਰਿਤਸਰ-ਜਲੰਧਰ, ਹੁਸ਼ਿਆਰਪੁਰ-ਜਲੰਧਰ, ਜਲੰਧਰ-ਹੁਸ਼ਿਆਰਪੁਰ, ਫਿਰੋਜ਼ਪੁਰ-ਜਲੰਧਰ, ਭਗਤਾਂਵਾਲਾ-ਖੇਮਕਰਣ ਅਤੇ ਖੇਮਕਰਣ-ਭਗਤਾਂਵਾਲਾ ਵਿਚਾਲੇ ਚੱਲਣ ਵਾਲੀਆਂ 9 ਪੈਸੇਂਜਰ ਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਮੁਸਾਫਰ ਗੱਡੀ ਸੰਖਿਆ 74935 ਜਲੰਧਰ-ਫਿਰੋਜ਼ਪੁਰ ਨੂੰ ਮੱਖੂ-ਫਿਰੋਜ਼ਪੁਰ ਵਿਚਾਲੇ ਰੱਦ ਕਰ ਕੇ ਹੋਏ ਇਸ ਨੂੰ ਮੱਖੂ ਤੋਂ ਵਾਪਸ ਜਲੰਧਰ ਭੇਜ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।