ਕਸ਼ਮੀਰ ‘ਚ ਰੇਲ ਸੇਵਾ ਤੀਜੇ ਦਿਨ ਵੀ ਰੱਦ

Train Services Remain Suspended For Third Day In Kashmir

ਕੜਾਕੇ ਦੀ ਪੈ ਰਹੀ ਠੰਢ ਕਾਰਨ ਹੋਈ ਰੇਲ ਸੇਵਾ ਰੱਦ

ਸ੍ਰੀਨਗਰ, ਏਜੰਸੀ। ਸੰਸਦ ਹਮਲੇ ਦੇ ਦੋਸ਼ੀ ਮੁਹੰਮਦ ਅਫਜਲ ਗੁਰੂ ਦੀ ਛੇਵੀਂ ਬਰਸੀ ਦੇ ਮੌਕੇ ‘ਤੇ ਵੱਖਵਾਦੀਆਂ ਦੇ ਹੜਤਾਲ ਨੂੰ ਦੇਖਦੇ ਹੋਏ ਕਸ਼ਮੀਰ ਘਾਟੀ ‘ਚ ਸ਼ਨਿੱਚਰਵਾਰ ਨੂੰ ਤੀਜੇ ਦਿਨ ਵੀ ਰੇਲ ਸੇਵਾਵਾਂ ਰੱਦ ਰਹੀਆਂ। ਘਾਟੀ ‘ਚ ਬਹੁਤ ਭਾਰੀ ਬਰਫਬਾਰੀ ਅਤੇ ਕੜਾਕੇ ਦੀ ਠੰਢ ਕਾਰਨ ਸੱਤ ਅਤੇ ਅੱਠ ਫਰਵਰੀ ਨੂੰ ਟ੍ਰੇਨ ਸੇਵਾਵਾਂ ਰੱਦ ਰਹੀਆਂ ਸਨ। (Kashmir)

ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਸ਼ੁੱਕਰਵਾਰ ਰਾਤ ਨੂੰ ਕਸ਼ਮੀਰ ਘਾਟੀ ‘ਚ ਰੇਲ ਸੇਵਾਵਾਂ ਨੂੰ ਅਹਿਤੀਆਤਨ ਰੱਦ ਕਰਨ ਦੀ ਸਲਾਹ ਮਿਲੀ ਸੀ। ਉਹਨਾ ਕਿਹਾ ਕਿ ਇਸ ਕਾਰਨ ਉਤਰ ਕਸ਼ਮੀਰ ‘ਚ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਮਾਰਗ ‘ਤੇ ਤੀਜੇ ਦਿਨ ਟ੍ਰੇਨਾਂ ਨਹੀਂ ਚੱਲਣਗੀਆਂ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ‘ਚ ਸ੍ਰੀਨਗਰ ਅਨੰਤਨਾਗ ਅਤੇ ਕਾਜੀਗੁੰਡ ਤੋਂ ਜੰਮੂ ਖੇਤਰ ਦੇ ਬਨੀਹਾਲ ਜਾਣ ਵਾਲੀਆਂ ਟ੍ਰੇਨਾਂ ਵੀ ਨਹੀਂ ਚੱਲਣਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here