ਕਾਨਪੁਰ ਕੋਲ ਪੂਰਵਾ ਐਕਸਪ੍ਰੈਸ ਲੀਹੋਂ ਲੱਥੀ, 20 ਜ਼ਖਮੀ

Train Accident Near Kanpur

ਰਾਤ ਲਗਭਗ 12.55 ਵਜੇ ਵਾਪਰਿਆ ਹਾਦਸਾ

ਕਾਨਪੁਰ, ਏਜੰਸੀ। ਉਤਰ ਪ੍ਰਦੇਸ਼ ‘ਚ ਦਿੱਲੀ ਹਾਵੜਾ ਰੇਲਮਾਰਗ ‘ਤੇ ਕਾਨਪੁਰ ਦੇ ਰੂਮਾ ਖੇਤਰ ‘ਚ ਸ਼ਨਿੱਚਰਵਾਰ ਨੂੰ ਪੂਰਵਾ ਐਕਸਪ੍ਰੈਸ ਲੀਹੋਂ ਲੱਥਣ ਕਾਰਨ ਘੱਟੋ ਘੱਟ 20 ਯਾਤਰੀ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਾਨਪੁਰ ਸੈਂਟਰਲ ਸਟੇਸ਼ਨ ਤੋਂ ਲਗਭਗ 15 ਕਿੱਲੋਮੀਟਰ ਪਹਿਲਾਂ ਰਾਤ ਲਗਭਗ 12.55 ਵਜੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ 12303 ਪੂਰਵਾ ਐਕਸਪ੍ਰੈਸ ਤੇਜ਼ ਧਮਾਕੇ ਨਾਲ ਦੋ ਹਿੱਸਿਆਂ ‘ਚ ਵੰਡੀ ਗਈ ਅਤੇ ਇੱਕ ਇੱਕ ਕਰਕੇ ਟ੍ਰੇਨ ਦੀਆਂ 12 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਹਨਾਂ ‘ਚ ਕੁਝ ਬੋਗੀਆਂ ਪਲਟ ਗਈਆਂ। ਇਸ ਹਾਦਸੇ ‘ਚ ਘੱਟੋ ਘੱਟ 20 ਯਾਤਰੀ ਜ਼ਖਮੀ ਹੋ ਗਏ ਜਿਹਨਾਂ ‘ਚ ਚਾਰ ਦੀ ਹਾਲਤ ਗੰਭੀਰ ਦੱਸੀ ਗਈ ਹੈ।

ਹਾਦਸੇ ਤੋਂ ਬਾਅਦ ਯਾਤਰੀਆਂ ਦੀ ਚੀਖ ਪੁਕਾਰ ਸੁਣ ਕੇ ਪਿੰਡ ਵਾਸੀਆਂ ਨੇ ਟ੍ਰੇਨ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਹੋਏ। ਜ਼ਖਮੀਆਂ ਨੂੰ ਕਾਂਸ਼ੀਰਾਮ ਟ੍ਰਾਮਾ ਸੈਂਟਰ ਅਤੇ ਹੈਲਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਵਿਜੈ ਵਿਸ਼ਵਾਸ ਪੰਤ ਨੇ ਦੱਸਿਆ ਕਿ ਹਾਦਸੇ ਕਾਰਨ ਕਈ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here