ਸਾਡੇ ਨਾਲ ਸ਼ਾਮਲ

Follow us

12.5 C
Chandigarh
Sunday, February 8, 2026
More
    Home Breaking News ਓਡੀਸ਼ਾ &#8216...

    ਓਡੀਸ਼ਾ ‘ਚ ਰੇਲ ਹਾਦਸਾ, ਦੋ ਦੀ ਮੌਤ

    ਓਡੀਸ਼ਾ ‘ਚ ਰੇਲ ਹਾਦਸਾ, ਦੋ ਦੀ ਮੌਤ

    ਨਵੀਂ ਦਿੱਲੀ (ਏਜੰਸੀ)। ਓਡੀਸ਼ਾ ‘ਚ ਪੂਰਬੀ ਤਟ ਰੇਲਵੇ ਦੇ ਅਧੀਨ ਭਦਰਕ ਕਪਿਲਾਸ ਸੈਕਸ਼ਨ ਦੇ ਕੋਰਈ ਸਟੇਸ਼ਨ ‘ਤੇ ਸੋਮਵਾਰ ਸਵੇਰੇ ਇਕ ਮਾਲ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਰੇਲਵੇ ਦੀ ਅਧਿਕਾਰਤ ਜਾਣਕਾਰੀ ਅਨੁਸਾਰ ਅੱਜ ਸਵੇਰੇ 6.44 ਵਜੇ ਖੁਰਦਾ ਰੋਡ ਡਿਵੀਜ਼ਨ ਤਹਿਤ ਰੇਲਗੱਡੀ ਦੇ ਪੱਟੜੀ ਤੋਂ ਉਤਰਨ ਕਾਰਨ ਵੈਗਨ ਦੇ ਡਿੱਗਣ ਕਾਰਨ ਰੇਲਵੇ ਸਟੇਸ਼ਨ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਅਤੇ ਦੋਵੇਂ ਪਾਸੇ ਟਰੈਕ ’ਤੇ ਆਵਾਜਾਈ ਠੱਪ ਹੋ ਗਈ। ਹਾਦਸੇ ਵਾਲੀ ਥਾਂ ‘ਤੇ ਰੇਲਵੇ ਹਾਦਸਾਗ੍ਰਸਤ ਟਰੇਨ ਅਤੇ ਦੁਰਘਟਨਾ ਰਾਹਤ ਮੈਡੀਕਲ ਟੀਮ ਪਹੁੰਚ ਗਈ। ਡਵੀਜ਼ਨਲ ਰੇਲਵੇ ਮੈਨੇਜਰ ਅਤੇ ਹੋਰ ਅਧਿਕਾਰੀ ਵੀ ਕੋਰਈ ਸਟੇਸ਼ਨ ‘ਤੇ ਪਹੁੰਚੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here