Road Accident News: (ਜਗਦੀਪ ਸਿੰਘ) ਫਿਰੋਜ਼ਪੁਰ। ਧੁੰਦ ਕਾਰਨ ਕੋਟ ਕਰੋੜ ਟੋਲ ਪਲਾਜ਼ਾ ਨੇੜੇ ਦੋ ਟਰੱਕਾਂ ਦੀ ਹੋਈ ਟੱਕਰ ’ਚ ਜ਼ਖਮੀ ਹੋਏ ਤਿੰਨ ਵਿਅਕਤੀਆਂ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਇਸ ਸਬੰਧੀ ਥਾਣਾ ਤਲਵੰਡੀ ਭਾਈ ਵੱਲੋਂ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Indian Rupee Recovery: ਮੌਜੂਦਾ ਵਿੱਤੀ ਸਾਲ ਦੇ ਦੂਜੇ ਅੱਧ ’ਚ ਰੁਪਿਆ ਕਰ ਸਕਦਾ ਹੈ ਮਜ਼ਬੂਤ ਵਾਪਸੀ : SBI ਰਿਪੋਰਟ
ਜਗਤਾਰ ਰਾਮ ਪੁੱਤਰ ਸਾਧੂ ਰਾਮ ਵਾਸੀ 12 ਐੱਫ ਬਾਬਾ ਮਿਰਜੇ ਕੇ, ਗੰਗਾਨਗਰ ਨੇ ਦੱਸਿਆ ਕਿ ਉਹ ਭੇਡਾਂ ਬੱਕਰੀਆਂ ਖ਼ਰੀਦ ਕਰਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਨਫੂਲ ਪੁੱਤਰ ਦੌਲਤ ਰਾਮ ਵਾਸੀ ਪਦਮਪੁਰ, ਜਗਸੀਰ ਰਾਮ ਪੁੱਤਰ ਰਾਮ ਚੰਦਰ ਅਤੇ ਸੁਰਿੰਦਰ ਕੁਮਾਰ ਪੁੱਤਰ ਦੌਲਤ ਰਾਮ ਵਾਸੀਅਨ 12 ਐਫ ਬਾਬਾ ਮਿਰਜ਼ੇ ਕੇ ਗੰਗਾਨਗਰ ਟਰੱਕ ਨੰ. ਆਰਜੇ 07 ਜੀਬੀ 8259 ’ਚ ਭੇਡਾਂ ਲੱਦ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੰਡੀਕਰਨ ਲਈ ਲਿਜਾ ਰਹੇ ਸਨ ਜਦ ਟੋ ਲ ਪਲਾਜਾ ਕੋਟ ਕਰੋੜ ਕਲਾਂ ਕੋਲ ਪੁੱਜੇ ਤਾਂ ਧੁੰਦ ਜ਼ਿਆਦਾ ਹੋਣ ਕਰਕੇ ਉਨ੍ਹਾਂ ਦਾ ਟਰੱਕ ਸੜਕ ਕੰਢੇ ਖੜ੍ਹੇ ਦੂਜੇ ਟਰੱਕ ’ਚ ਜਾ ਟਕਾਰਿਆ। Road Accident News
ਜਿਸ ਕਾਰਨ ਮਨਫੂਲ, ਜਗਸੀਰ ਰਾਮ ਅਤੇ ਸੁਰਿੰਦਰ ਕੁਮਾਰ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਮੈਡੀਕਲ ਫਰੀਦਕੋਟ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਤਿੰਨਾਂ ਜਣਿਆਂ ਦੀ ਮੌਤ ਹੋ ਗਈ। ਦੂਜੇ ਪਾਸੇ ਉਕਤ ਨਾਮਲੂਮ ਟਰੱਕ ਡਰਾਈਵਰ ਆਪਣਾ ਟਰੱਕ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ’ਚ ਪੁਲਿਸ ਵੱਲੋਂ ਨਾਮਾਲੂਮ ਵਿਆਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।














