ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home ਇੱਕ ਨਜ਼ਰ Punjab Sad Ne...

    Punjab Sad News: 85 ਮੈਂਬਰ ਭੈਣ ਸਰਬਜੀਤ ਕੌਰ ਇੰਸਾਂ ਨੂੰ ਸਦਮਾ, ਪੁੱਤਰ ਚਮਕਦੀਪ ਇੰਸਾਂ ਦਾ ਦੇਹਾਂਤ

    Punjab Sad News
    ਚਕਮਦੀਪ ਇੰਸਾਂ ਦੀ ਫਾਇਲ ਫੋਟੋ।

    Punjab Sad News: (ਮਨਜੀਤ ਨਰੂਆਣਾ) ਚੁੱਘੇ ਕਲਾਂ। ਪੰਜਾਬ ਦੇ 85 ਮੈਂਬਰ ਭੈਣ ਸਰਬਜੀਤ ਕੌਰ ਇੰਸਾਂ ਤੇ ਪਿੰਡ ਇਕਾਈ ਪੰਦਰ੍ਹਾਂ ਮੈਂਬਰ ਗੁਰਮੇਲ ਸਿੰਘ ਵਾਸੀ ਤਿਉਣਾ ਬਲਾਕ ਚੁੱਘੇ ਕਲਾਂ ਦੇ ਨੌਜਵਾਨ ਇਕਲੌਤੇ ਲੜਕੇ ਚਮਕਦੀਪ ਇੰਸਾਂ ਦੀ ਬੇਕਵਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਦੇ ਪਚਾਸੀ ਮੈਂਬਰ ਬਲਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਚਮਕਦੀਪ ਇੰਸਾਂ ਸੇਵਾ ’ਚ ਹਮੇਸ਼ਾ ਮੋਹਰੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਸਾਰਾ ਪਰਿਵਾਰ ਹੀ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜ ਕੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਮੁੱਚੀ ਸਾਧ-ਸੰਗਤ ਪਰਿਵਾਰ ਨਾਲ ਜਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਚਕਮਦੀਪ ਇੰਸਾਂ ਦਾ ਸੋਮਵਾਰ ਨੂੰ ਪਿੰਡ ਤਿਉਣਾ ਦੇ ਸਮਸ਼ਾਨਘਾਟ ’ਚ ਅੰਤਿਮ ਸਸਕਾਰ ਕੀਤਾ ਜਾਵੇਗਾ।

    ਇਹ ਵੀ ਪੜ੍ਹੋ: Sad News: ਗੁਰੂਹਰਸਹਾਏ ’ਚ ਕ੍ਰਿਕਟ ਖੇਡਦਿਆਂ ਨੌਜਵਾਨ ਦੀ ਮੌਤ

    ਇਸ ਮੌਕੇ ਪੰਜਾਬ ਦੇ 85 ਮੈਂਬਰ ਗੁਰਦੇਵ ਸਿੰਘ ਇੰਸਾਂ ਬਠਿੰਡਾ, ਰਸ਼ਪ੍ਰੀਤ ਕੌਰ ਇੰਸਾਂ ਦਿਓੁਣ, ਜਸਵੀਰ ਕੌਰ ਇੰਸਾਂ ਵਿਰਕ, ਪਚਾਸੀ ਮੈਂਬਰ ਜੀਵਨ ਕੁਮਾਰ ਇੰਸਾਂ ਵਾਸੀ ਗਹਿਰੀ ਭਾਗੀ, ਪਚਾਸੀ ਮੈਂਬਰ ਪਰਮਜੀਤ ਸਿੰਘ ਇੰਸਾਂ ਵਾਸੀ ਗਹਿਰੀ ਭਾਗੀ, ਪਚਾਸੀ ਮੈਂਬਰ ਭੈਣ ਅਮਨਪ੍ਰੀਤ ਕੌਰ ਇੰਸਾਂ ਵਾਸੀ ਗਹਿਰੀ ਭਾਗੀ, ਹਰਪਾਲ ਚੰਦ ਪੱਕਾ ਕਲਾਂ, ਪਚਾਸੀ ਮੈਂਬਰ ਬਲਜਿੰਦਰ ਸਿੰਘ ਇੰਸਾਂ ਬਾਂਡੀ, ਪਚਾਸੀ ਮੈਂਬਰ ਛਿੰਦਰਪਾਲ ਇੰਸਾਂ ਪੱਕਾ ਕਲਾਂ, ਇੰਜੀ. ਕਿਰਪਾਲ ਸਿੰਘ ਇੰਸਾਂ ਤਲਵੰਡੀ ਸਾਬੋ, ਉਧਮ ਸਿੰਘ ਭੋਲਾ ਮੱਲਵਾਲਾ, ਸੰਤੋਖ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ ਬਠਿੰਡਾ, ਅਮਰਜੀਤ ਕੌਰ ਇੰਸਾਂ ਬਠਿੰਡਾ, ਬਲਾਕ ਪ੍ਰੇਮੀ ਸੇਵਕ ਗੁਰਦਾਸ ਸਿੰਘ ਇੰਸਾਂ ਬਹਿਮਣ ਦੀਵਾਨਾ, ਗੁਰਸੇਵਕ ਕੁਮਾਰ ਇੰਸਾਂ ਵਾਸੀ ਜੈ ਸਿੰਘ ਵਾਲਾ, ਆਸੇ–ਪਾਸੇ ਦੇ ਸਾਰੇ ਬਲਾਕਾਂ ਦੇ ਜਿੰਮੇਵਾਰਾਂ, ਪੰਜਾਬ ਦੇ ਪਚਾਸੀ ਮੈਂਬਰ ਭੈਣਾਂ ਤੇ ਬਾਈਆਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਮਾਲਕ ਅੱਗੇ ਭਾਣਾ ਮੰਨਣ ਦੀ ਅਰਦਾਸ ਕੀਤੀ। Punjab Sad News