ਸਾਡੇ ਨਾਲ ਸ਼ਾਮਲ

Follow us

17.9 C
Chandigarh
Thursday, January 22, 2026
More
    Home Breaking News Snake Bite De...

    Snake Bite Death News Punjab: ਸੱਪ ਦੇ ਡੰਗਣ ਕਾਰਨ ਮਜ਼ਦੂਰ ਦੀ ਮੌਤ

    Snake Bite Death News Punjab
    Snake Bite Death News Punjab: ਸੱਪ ਦੇ ਡੰਗਣ ਕਾਰਨ ਮਜ਼ਦੂਰ ਦੀ ਮੌਤ

    ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। Snake bite death news Punjab: ਨੇੜਲੇ ਪਿੰਡ ਭਾਈ ਕੀ ਪਿਸ਼ੌਰ ਵਿਖੇ ਸੱਪ ਦੇ ਡੰਗਣ ਨਾਲ ਨਰੇਗਾ ਮਜ਼ਦੂਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹਾਸਲ ਹੋਇਆ ਹੈ, ਪਿੰਡ ਵਾਸੀਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਰਾ ਸਿੰਘ ਨਰੇਗਾ ਸਕੀਮ ਤਹਿਤ ਪਿੰਡ ਦੇ ਨਾਲੇ ਦੀ ਸਫਾਈ ਕਰ ਰਿਹਾ ਸੀ, ਅਚਾਨਕ ਹੀ ਸੱਪ ਨੇ ਡੰਗ ਮਾਰਿਆ, ਪਰਿਵਾਰ ਵੱਲੋਂ ਸੇਰਾ ਸਿੰਘ ਨੂੰ ਸੇਖੂਵਾਸ, ਸੰਗਤਪੁਰਾ ਤੋਂ ਬਾਅਦ ਸੁਨਾਮ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ।

    ਇਹ ਖਬਰ ਵੀ ਪੜ੍ਹੋ : Jharkhand Heavy Rain 2025: ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਪਲਾਮੂ ’ਚ 2 ਬੱਚੇ ਨਦੀ ’ਚ ਡੁੱਬੇ

    ਜਿੱਥੇ ਉਨ੍ਹਾਂ ਦਾ 40 ਹਜ਼ਾਰ ਰੁਪਏ ਇਲਾਜ ਤੇ ਖਰਚ ਹੋਣ ਉਪਰੰਤ ਸੇਰਾ ਸਿੰਘ ਦੀ ਮੌਤ ਹੋ ਗਈ, ਹਰਵੀਰ ਸਿੰਘ ਭਾਈ ਕੀ ਪਿਸ਼ੌਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਸੇਰਾ ਸਿੰਘ ਦੇ ਨੌਜਵਾਨ ਪੁੱਤਰ ਦੀ ਬੇਵਕਤੀ ਮੌਤ ਹੋ ਗਈ ਸੀ, ਪਰਿਵਾਰ ਪਹਿਲਾਂ ਹੀ ਸਦਮੇ ’ਚ ਸੀ, ਪਿੰਡ ਵਾਸੀਆਂ ਵੱਲੋਂ ਸੇਰਾ ਸਿੰਘ ਦੇ ਪਰਿਵਾਰ ਦੀ ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ ਹੈ। Snake bite death news Punjab