ਸੜਕ ਹਦਾਸੇ ‘ਚ ਇੰਪਰੂਵਮੈਂਟ ਟਰਸਟ ਦੇ ਜੇਈ ਦੀ ਦਰਦਨਾਕ ਮੌਤ

ਸੜਕ ਹਦਾਸੇ ‘ਚ ਇੰਪਰੂਵਮੈਂਟ ਟਰਸਟ ਦੇ ਜੇਈ ਦੀ ਦਰਦਨਾਕ ਮੌਤ

ਬਠਿੰਡਾ,(ਸੱਚ ਕਹੂੰ ਨਿਊਜ਼) ਅੱਜ ਸਵੇਰੇ  ਗੋਨਿਆਣਾ ਰੋਡ ‘ਤੇ ਭਾਈ ਘਨੱਈਆ ਚੌਂਕ ਕੋਲ ਇੱਕ ਮੋਟਰਸਾਈਕਲ ਸਵਾਰ ਨੂੰ ਪਿੱਛੇ ਤੋਂ ਆ ਰਹੀ ਇੱਕ ਹਾਈਡਰਾ ਕਰੇਨ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਇਸ ਹਾਦਸੇ ਦੀ ਸੂਚਨਾ ਮਿਲਣ ‘ਤੇ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰਾਂ ਗੌਤਮ ਸ਼ਰਮਾਂ, ਅਵਿਸ਼ੇਕ ਬਾਂਸਲ ਤੇ ਸਤਨਾਮ ਸਿੰਘ ਮੌਕੇ ‘ਤੇ ਪਹੁੰਚ ਗਏ ਪਰ ਉਦੋਂ ਤੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਚੁੱਕੀ ਸੀ ਘਟਨਾ ਦਾ ਪਤਾ ਲੱਗਣ ‘ਤੇ ਥਾਣਾ ਥਰਮਲ ਮੁਖੀ ਅਮਨਦੀਪ ਕੌਰ ਨੇ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਪੁਲਿਸ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਦੀ ਮਦਦ ਨਾਲ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਮਧੀਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ ਜੋ ਬਠਿੰਡਾ ਵਿਖੇ ਇੰਪਰੂਵਮੈਂਟ ਟਰਸਟ ਮਹਿਕਮੇ ‘ਚ ਜੇ.ਈ. ਲੱਗਿਆ ਹੋਇਆ ਸੀ ਅਤੇ ਆਪਣੀ ਡਿਊਟੀ ‘ਤੇ ਆ ਰਿਹਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here