ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Punjab Road A...

    Punjab Road Accident: ਜੇਸੀਬੀ ਮਸ਼ੀਨ ਤੇ ਮੋਟਰਸਾਇਕਲ ਦੀ ਭਿਆਨਕ ਟੱਕਰ, ਦੋ ਨੌਜਵਾਨਾਂ ਦੀ ਮੌਤ

    Punjab Road Accident
    ਨੌਜਵਾਨਾਂ ਦੀ ਫਾਇਲ ਫੋਟੋ।

    Punjab Road Accident: (ਰਾਮ ਸਰੂਪ ਪੰਜੋਲਾ) ਡਕਾਲਾ। ਇੱਥੋਂ ਥੋੜੀ ਦੂਰ ਪਿੰਡ ਕਰਹਾਲੀ ਸਾਹਿਬ ਵਿਖੇ ਬੀਤੀ ਰਾਤ ਦੋ ਮੋਟਰਸਾਇਕਲ ਸਵਾਰ ਨੌਜਵਾਨਾਂ ਦੀ ਜੈਸੀਬੀ ਮਸ਼ੀਨ ਨਾਲ ਹੋਈ ਟੱਕਰ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਅਤੇ ਅੰਮ੍ਰਿਤ ਸਿੰਘ ਜੋ ਕਿ ਪਟਿਆਲਾ ਵਿਖੇ ਕੈਮਿਸ਼ਟ ਦੀ ਦੁਕਾਨ ’ਤੇ ਕੰਮ ਕਰਦੇ ਸਨ ਬੀਤੀ ਰਾਤ ਕੰਮ ਤੋਂ ਵਾਪਸੀ ਸਮੇਂ ਜਦ ਇਤਿਹਾਸਕ ਗੁਰਦੁਆਰਾ ਸ੍ਰੀ ਕਰਹਾਲੀ ਸਾਹਿਬ ਦੇ ਸਾਹਮਣੇ ਆਏ ਤਾਂ ਅੱਗੇ ਤੋਂ ਤੇਜ਼ ਰਫਤਾਰ ਜੇਸੀਬੀ ਮਸ਼ੀਨ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।

    ਇਹ ਵੀ ਪੜ੍ਹੋ: By-Election: ਓਪੀਨੀਅਨ ਪੋਲ ਪ੍ਰਕਾਸ਼ਨ ਕਰਨ ’ਤੇ ਚਾਰ ਚੈਨਲਾਂ ਖਿਲਾਫ਼ ਮਾਮਲਾ ਦਰਜ਼

    ਇਸ ਘਟਨਾ ਨਾਲ ਪੂਰੇ ਪਿੰਡ ਅਤੇ ਖੇਤਰ ਵਿਚ ਗਮ ਦਾ ਮਾਹੋਲ ਹੈ। ਡਿਊਟੀ ਅਫਸਰ ਏਅੇੈਸਆਈ ਗੁਰਬਾਜ਼ ਸਿੰਘ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਇਹ ਜੈਬੀਸੀ ਮਸ਼ੀਨ ਰਾਮਨਗਰ ਤੋਂ ਅੱਗੇ ਜਾ ਰਹੀ ਸੀ ਜਿਸ ਦੀ ਮੋਟਰਸਾਇਕਲ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ ਜਿਸ ’ਚ ਤੇਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਗੰਭੀਰ ਜਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ, ਜਿੱਥੇ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਦੋਵੇਂ ਦਮ ਤੋੜ ਗਏ। ਉਨ੍ਹਾਂ ਦੱਸਿਆ ਕਿ ਮੁਕੱਦਮਾਂ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। Punjab Road Accident