Jaipur Tanker Blast: ਜੈਪੁਰ ’ਚ ਰਸੋਈ ਗੈਸ ਲਿਜਾ ਰਹੇ ਗੈਸ ਟੈਂਕਰ ’ਚ ਧਮਾਕਾ ਹੋਣ ਨਾਲ ਭਿਆਨਕ ਤਬਾਹੀ ਹੋਈ ਹੈ ਅੱਗ ਦੀ ਲਪੇਟ ’ਚ ਆਏ ਆਦਮੀ ਤਾਂ ਕੀ ਉੱਡਦੇ ਪੰਛੀ ਵੀ ਸੜ ਗਏ ਇਸ ਘਟਨਾ ’ਚ ਇੱਕ ਬੱਸ ਵੀ ਅੱਗ ਦੀ ਲਪੇਟ ’ਚ ਆ ਗਈ ਅਤੇ 20 ਮੁਸਾਫਿਰ ਬੁਰੀ ਤਰ੍ਹਾਂ ਝੁਲਸ ਗਏ ਕਰੀਬ 200 ਮੀਟਰ ਦੇ ਦਾਇਰੇ ’ਚ ਅੱਗ ਫੈਲ ਗਈ ਹਾਦਸਾ ਇੱਕ ਟਰੱਕ ਦੀ ਗੈਸ ਟਂੈਕਰ ਦੀ ਨੋਜਲ ’ਚ ਟੱਕਰ ਹੋਣ ਨਾਲ ਵਾਪਰਿਆ ਹਾਦਸਾ ਬੇਹੱਦ ਦੁਖਦ ਤੇ ਹੌਲਨਾਕ ਹੈ ਇਹ ਹਾਦਸਾ ਲਾਪਰਵਾਹੀ ਭਰੀ ਡਰਾਇਵਿੰਗ ਦੇ ਨਾਲ-ਨਾਲ ਤਕਨੀਕ ਨੂੰ ਅਪਣਾਉਣ ’ਚ ਵਰਤੀ ਜਾ ਰਹੀ ਲੇਟ ਲਤੀਫੀ ਦਾ ਵੀ ਨਤੀਜਾ ਹੈ। ਦੇਸ਼ ਅੰਦਰ ਤੇਲ ਤੇ ਗੈਸ ਲੀਕ ਸਬੰਧੀ ਕਈ ਹਾਦਸੇ ਵਾਪਰ ਚੁੱਕੇ ਹਨ। Jaipur Tanker Blast
ਇਹ ਖਬਰ ਵੀ ਪੜ੍ਹੋ : Punjab School Holiday News: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਛੁੱਟੀਆਂ ਸਬੰਧੀ ਵਿਭਾਗ ਵੱਲੋਂ ਹਦਾਇਤਾਂ ਜਾਰੀ, ਜਾਣੋ
ਅਮੋਨੀਆ ਗੈਸ ਦੇ ਟੈਂਕਰ ਵੀ ਲੀਕ ਹੋ ਚੁੱਕੇ ਹਨ ਜਿਨ੍ਹਾਂ ਨਾਲ ਜਾਨੀ ਨੁਕਸਾਨ ਵੀ ਹੋਇਆ ਟੈਂਕਰਾਂ ਨੂੰ ਸੁਰੱਖਿਅਤ ਰੱਖਣ ਲਈ ਨਵੀਂ ਤਕਨੀਕ ਵਿਕਸਿਤ ਕੀਤੀ ਜਾਵੇ ਤਾਂ ਕਿ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ ਲਾਪਰਵਾਹ ਡਰਾਇਵਰ ਖਿਲਾਫ ਕਾਰਵਾਈ ਨਹੀਂ ਹੁੰਦੀ ਦਸ ਵਿਅਕਤੀ ਗੱਡੀ ਸਹੀ ਢੰਗ ਨਾਲ ਚਲਾਉਂਦੇ ਹਨ ਪਰ ਗਿਆਰ੍ਹਵਾਂ ਲਾਪਰਵਾਹ ਹੈ ਤਾਂ ਉਹ ਦਸਾਂ ਲਈ ਖਤਰਾ ਬਣ ਜਾਂਦਾ ਹੈ ਟੈ੍ਰਫਿਕ ਨਿਯਮਾਂ ਦਾ ਪਾਲਣ ਕਰਨ ਦਾ ਸੱੱਭਿਆਚਾਰ ਹੀ ਨਹੀਂ ਪੈਦਾ ਹੋ ਸਕਿਆ। Jaipur Tanker Blast
ਲੋਕ ਗਲਤ ਢੰਗ ਨਾਲ ਗੱਡੀ ਚਲਾਉਣ ’ਤੇ ਮਾਣ ਮਹਿਸੂਸ ਕਰਦੇ ਬਹਨ ਬਹੁਤੇ ਵਾਰ ਗੈਸ ਟੈਂਕਰ ਤਹਿ ਰੂਟਾਂ ’ਤੇ ਜਾਣ ਦੀ ਬਜਾਇ ਤੇਲ ਅਤੇ ਟੋਲ ਦੀ ਬਚਤ ਕਰਨ ਹਿੱਤ ਲੋਕਲ ਸੜਕਾਂ ਤੇ ਚੱਲਦੇ ਹਨ ਜੋ ਇੰਨੇ ਭਾਰੀ ਵਾਹਨ ਯੋਗ ਨਹੀਂ ਹੁੰਦੀਆਂ ਕਈ ਵਾਰ ਗੈਸ ਟੈਂਕਰ ਪਲਟਣ ਕਾਰਨ ਵੀ ਹਾਦਸੇ ਦੀ ਸਥਿਤੀ ਬਣ ਜਾਂਦੀ ਹੈ ਵਿਦੇਸ਼ ’ਚ ਇਹੀ ਚੀਜ਼ ਵੱਡੀ ਹੈ ਕਿ ਟੈ੍ਰਫਿਕ ਨਿਯਮਾਂ ਦਾ ਸਖਤੀ ਨਾਲ ਪਾਲਣ ਹੁੰਦਾ ਹੈ ਤੇ ਲੋਕ ਵੀ ਨਿਯਮਾਂ ਨੂੰ ਆਪਣੇ ਸੁਭਾਅ ’ਚ ਸ਼ਾਮਲ ਕਰ ਲੈਂਦੇ ਹਨ ਜਦੋਂ ਮਾਂ-ਬਾਪ ਘਰ ਵਿੱਚ ਹੀ ਬੱਚਿਆਂ ਨੂੰ ਟੈ੍ਰਫਿਕ ਨਿਯਮਾਂ ਦਾ ਪਾਲਣ ਕਰਨ ਦੀ ਸਿੱਖਿਆ ਦੇਣਗੇ ਤੇ ਸਿਸਟਮ ਨਿਯਮ ਨੂੰ ਸਖਤੀ ਨਾਲ ਲਾਗੂ ਕਰੇਗਾ ਤਾਂ ਹਾਦਸਿਆਂ ’ਚ ਕਮੀ ਜ਼ਰੂਰ ਆਵੇਗੀ।