Road Accident: ਵਾਪਰਿਆ ਦਰਦਨਾਕ ਹਾਦਸਾ, ਟਰੈਕਟਰ-ਟਰਾਲੀ ਨਾਲ ਪਿੱਛੋਂ ਟਕਰਾਈ ਕਾਰ, 2 ਦੀ ਮੌਤ

Road Accident
Road Accident: ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

1 ਦੱਸਿਆ ਜਾ ਰਿਹਾ ਹੈ ਜ਼ਖਮੀ | Road Accident

ਫਰੀਦਕੋਟ (ਗੁਰਪ੍ਰੀਤ ਪੱਕਾ)। Road Accident: ਪੰਜਾਬ ’ਚ ਹਰ ਰੋਜ਼ ਸੜਕ ਹਾਦਸੇ ਤਾਂ ਕੋਈ ਨਾ ਕੋਈ ਸ਼ਿਕਾਰ ਹੋਇਆ ਰਹਿੰਦਾ ਹੈ ਅੱਜ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਫਰੀਦਕੋਟ ਤੋਂ ਸਾਹਣੇ ਆਇਆ ਹੈ ਜਿੱਥੇ ਟਰੈਕਟਰ ਟਰਾਲੀ ਨਾਲ ਪਿੱਛੋ ਕਾਰ ਟਕਰਾਈ ਹੈ ਤੇ ਇਸ ਹਾਦਸੇ ਵਿੱਚ 2 ਦੀ ਮੌਤ ਹੋ ਗਈ ਹੈ। ਦਰਅਸਲ ਇਸ ਹਾਦਸੇ ’ਚ ਜ਼ਖਮੀ 1 ਵਿਅਕਤੀ ਦੀ ਹਾਲਤ ਗੰਭੀਰ ਹੈ। ਇਥੇ ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਪਿੱਛੇ ਤੋਂ ਤੇਜ਼ ਰਫਤਾਰ ਕਾਰ ਟਕਰਾ ਗਈ। ਕਾਰ ਸਵਾਰ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ 1 ਦੀ ਹਾਲਤ ਗੰਭੀਰ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ। ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ। Road Accident

ਇਹ ਖਬਰ ਵੀ ਪੜ੍ਹੋ : ਭਾਰਤ ’ਚ ਨਸ਼ਾ ਤਸਕਰੀ ’ਤੇ ਵੱਡੀ ਕਾਰਵਾਈ, ਬਰਾਮਦ ਹੋਈ 5 ਟਨ ਨਸ਼ੇ ਦੀ ਖੇਪ, ਵੇਖੋ

ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ | Road Accident

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 9 ਵਜੇ ਇਕ ਤੇਜ਼ ਰਫ਼ਤਾਰ ਕਾਰ ਸਾਦਿਕ ਵੱਲ ਨੂੰ ਜਾ ਰਹੀ ਸੀ ਜੋ ਆਪਣੇ ਅੱਗੇ ਜਾ ਰਹੇ ਇਕ ਟਰੈਕਟਰ-ਟਰਾਲੇ ਨਾਲ ਪਿੱਛੋਂ ਟਕਰਾਅ ਗਈ, ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮੌਕੇ ’ਤੇ ਮੌਜੂਦ ਚਸ਼ਮਦੀਦ ਮੁਤਾਬਿਕ ਉਹ ਆਪਣੀ ਕਾਰ ’ਤੇ ਫਰੀਦਕੋਟ ਵੱਲ ਨੂੰ ਰਿਹਾ ਸੀ, ਇਸ ਦੌਰਾਨ ਬਹੁਤ ਤੇਜ਼ ਰਫ਼ਤਾਰ ਕਾਰ ਉਨ੍ਹਾਂ ਦੇ ਕੋਲੋਂ ਲੰਘੀ ’ਤੇ ਅੱਗੇ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। Road Accident

ਉਸ ਨੇ ਦੱਸਿਆ ਜਦੋਂ ਘਟਨਾ ਸਥਾਨ ਦੇ ਜਾ ਕੇ ਵੇਖਿਆ ਤਾਂ ਕਾਰ ਵਿੱਚ ਚਾਰ ਲੋਕ ਸਵਾਰ ਸਨ ਜਿੰਨਾਂ ਵਿੱਚ 3 ਮੁੰਡੇ ਤੇ 1 ਕੁੜੀ ਮੌਜੂਦ ਸੀ, ਜਿਸ ਨੇ ਲਾਲ ਚੂੜਾ ਤੇ ਲਾਲ ਸੂਟ ਪਹਿਨਿਆ ਹੋਇਆ ਸੀ। ਵੇਖਣ ਤੋਂ ਲਗਦਾ ਸੀ ਕਿ ਉਸ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੋਵੇ। ਉਨ੍ਹਾਂ ਦੱਸਿਆ ਕਿ ਕਾਰ ਵਿਚ ਸਵਾਰ 2 ਮੁੰਡਿਆਂ ਦੀ ਮੌਕੇ ’ਤੇ ਮੌਤ ਹੋ ਗਈ ਸੀ ਤੇ 1 ਕੁੜੀ ਗੰਭੀਰ ਹਾਲਤ ਵਿੱਚ ਸੀ ਜਿਸ ਨੂੰ ਉਨ੍ਹਾਂ ਨੇ ਬਾਹਰ ਕੱਢਿਆ ਤੇ ਹਸਪਤਾਲ ਦਾਖ਼ਲ ਕਰਵਾਇਆ। ਉਹਨਾਂ ਦੱਸਿਆ ਕਿ ਕਾਰ ਸਵਾਰਾਂ ਦਾ ਚੌਥਾ ਸਾਥੀ ਬਿਲਕੁਲ ਠੀਕ ਹੈ।