ਮਕਾਉ ਗ੍ਰਾਂਪ੍ਰੀ ‘ਚ ਕਾਰ ਹਾਦਸਾ;ਸੋਫੀਆ ਦੀ ਰੀਡ ਦੀ ਹੱਡੀ ਟੁੱਟੀ

 275 ਕਿਮੀ ਰਫ਼ਤਾਰ ਨਾਲ ਹਾਦਸਾਗ੍ਰਸਤ ਹੋਈ 17 ਸਾਲਾ ਸੋਫ਼ੀਆ ਦੀ ਕਾਰ

 
ਹਾਂਗਕਾਗ, 19 ਨਵੰਬਰ
ਫਾਰਮੂਲਾ ਥ੍ਰੀ ਮਕਾਉ ਗ੍ਰਾਂ ਪ੍ਰੀ ‘ਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ 17 ਸਾਲ ਦੀ ਮਹਿਲਾ ਚਾਲਕ ਸੋਫੀਆ ਫਲੋਰਸ਼ ਦੀ ਰੀਡ ਦੀ ਹੱਡੀ ਟੁੱਟ ਗਈ
16ਵੇਂ ਨੰਬਰ ਤੋਂ ਰੇਸ ਦੀ ਸ਼ੁਰੂਆਤ ਕਰਨ ਵਾਲੀ ਰੋਫ਼ੀਆ ਇੱਕ ਮੌੜ ਦੌਰਾਨ ਸਟੇਰਿੰਗ ਤੋਂ ਕਾਬੂ ਗੁਆ ਬੈਠੀ ਅਤੇ ਉਸਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਟੱਕਰ ਐਨੀ ਜ਼ੋਰਦਾਰ ਸੀ ਕਿ ਸੋਫੀਆ ਦੀ ਕਾਰ ਖ਼ਤਰਨਾਕ ਢੰਗ ਨਾਲ ਹਵਾ ‘ਚ ਪਲਟੀਆਂ ਖਾਂਦੀ ਟਰੈਕ ਤੋਂ ਬਾਹਰ ਜਾ ਡਿੱਗੀ ਜਿੱਥੇ ਮਾਰਸ਼ਲਜ਼ ਅਤੇ ਫੋਟੋਗ੍ਰਾਫ਼ਰ ਖੜੇ ਸਨ ਇਸ ਰੇਸ ਨੂੰ ਰੈਡ ਬੁੱਲ ਜੂਨੀਅਰ ਟੀਮ ਦੇ 19 ਸਾਲਾ ਬਰਤਾਨੀਆ ਦੇ ਡੈਨ ਨੇ ਜਿੱਤਿਆ

 
ਇਸ ਹਾਦਸੇ ‘ਚ ਜਰਮਨੀ ਦੀ ਸੋਫੀਆ ਤੋਂ ਇਲਾਵਾ ਜਾਪਾਨ ਦੇ ਚਾਲਕ ਸ਼ੋ ਤਸੁਬੋਈ, ਇੱਕ ਮਾਰਸ਼ਲ ਅਤੇ ਦੋ ਫੋਟੋਗ੍ਰਾਫ਼ਰ ਵੀ ਜਖ਼ਮੀ ਹੋ ਗਏ ਮਕਾਉ ਗ੍ਰਾਂ ਪ੍ਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ‘ਚ ਸਾਰੇ ਜਖ਼ਮੀਆਂ ਦੀ ਹਾਲਤ ਠੀਕ ਹੈ ਪਰ ਸੋਫ਼ੀਆ ਦੀ ਰਿਪੋਰਟ ‘ਚ ਰੀਡ ਦੀ ਹੱਡੀ ‘ਚ ਫਰੈਕਚਰ ਹੈ ਪਰ ਉਹ ਖ਼ਤਰੇ ਤੋਂ ਬਾਹਰ ਹੈ ਅਤੇ ਉਸਦੀ ਕੱਲ ਸਰਜਰੀ ਹੋਵੇਗੀ

 

ਪਹਿਲਾਂ ਦੇ ਹਾਦਸਿਆ?’ਚ ਹੁਣ ਤਿੰਨ ਮੌਤਾਂ ਹੋ ਚੁੱਕੀਆਂ?ਹਨ

ਮਕਾਊ ਗਰੈਂਡ ਪ੍ਰਿਕਸ ਸਰਕਟ ਦੇ ਪਿਛਲੇ ਸੈਸ਼ਨਾਂ ‘ਚ ਰੇਸ ਦੌਰਾਨ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਾਲ ਮਕਾਉ ‘ਚ ਮੋਟਰਸਾਈਕਲ ਰੇਸ ਦੌਰਾਨ ਬਰਤਾਨਵੀ ਰਾਈਡਰ ਡੇਨਿਅਲ ਦੀ ਮੌਤ ਹੋ ਗਈ ਸੀ 2012 ‘ਚ ਪੁਰਤਗਾਲ ਦੇ ਲੁਈਸ ਕਰੇਰਿਆ ਅਤੇ ਹਾਂਗਕਾਂਗ ਦੇ ਫਿਲਿਪ ਦੀ  ਮੌਤ ਹੋ ਚੁੱਕੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।