ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Lasara Drain ...

    Lasara Drain Bridge Accident: ਤਲਵੰਡੀ ਸਾਬੋ ਨੇੜੇ ਲਸਾੜਾ ਡਰੇਨ ਦੇ ਪੁਲ ‘ਤੇ ਮੁੜ ਹੋਈ ਅਨਹੋਣੀ, ਟਰਾਲਾ ਡਿੱਗਿਆ, ਇੱਕ ਦੀ ਮੌਤ

    Lasara Drain Bridge Accident
    Lasara Drain Bridge Accident: ਤਲਵੰਡੀ ਸਾਬੋ ਨੇੜੇ ਲਸਾੜਾ ਡਰੇਨ ਦੇ ਪੁਲ 'ਤੇ ਮੁੜ ਹੋਈ ਅਨਹੋਣੀ, ਟਰਾਲਾ ਡਿੱਗਿਆ, ਇੱਕ ਦੀ ਮੌਤ

    Lasara Drain Bridge Accident | ਲਸਾੜਾ ਡਰੇਨ ’ਚ ਡਿੱਗਿਆ ਟਰਾਲਾ

    Lasara Drain Bridge Accident: ਤਲਵੰਡੀ ਸਾਬੋ (ਕਮਲਪ੍ਰੀਤ) ਤਲਵੰਡੀ ਸਾਬੋ ਦੇ ਨਜ਼ਦੀਕ ਪਿੰਡ ਜੀਵਨ ਸਿੰਘ ਵਾਲਾ ਲਾਗਿਓਂ ਲੰਘਦੀ ਲਸਾੜਾ ਡਰੇਨ ਵਿੱਚ ਇੱਕ ਘੋੜਾ ਟਰਾਲਾ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਟਰਾਲੇ ਦੇ ਡਰਾਇਵਰ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੇ ਤਲਵੰਡੀ ਸਾਬੋ ਦੇ ਪ੍ਰਸ਼ਾਸਨ ਨੇ ਘਟਨਾ ਤੋਂ ਕਰੀਬ ਘੰਟਾ ਬਾਅਦ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਘੋੜੇ ਟਰਾਲੇ ਨੂੰ ਬੜੀ ਮੁਸੱਕਤ ਨਾਲ ਲਸਾੜਾ ਡਰੇਨ ਵਿੱਚੋਂ ਬਾਹਰ ਕੱਢਿਆ ਅਤੇ ਉਸ ਵਿੱਚੋਂ ਫਸੀ ਡਰਾਈਵਰ ਦੀ ਲਾਸ਼ ਵੀ ਬਾਹਰ ਕੱਢੀ ਗਈ।

    ਜਿਸ ਨੂੰ ਤੁਰੰਤ 108 ਵੈਨ ਰਾਹੀਂ ਤਲਵੰਡੀ ਸਾਬੋ ਦੇ ਹਸਪਤਾਲ ਵਿੱਚ ਪਹੁੰਚਾਇਆ। ਇਸ ਸਬੰਧੀ ਤਲਵੰਡੀ ਸਾਬੋ ਦੇ ਪ੍ਰਸ਼ਾਸਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ 6 ਵਜੇ ਇੱਕ ਘੋੜਾ ਟਰਾਲਾ ਜਿਸ ਵਿੱਚ ਸੀਮਿੰਟ ਲੱਦਿਆ ਹੋਇਆ ਸੀ ਉਹ ਬੇਕਾਬੂ ਹੋ ਕੇ ਲਸਾੜਾ ਡਰੇਨ ਵਿੱਚ ਡਿੱਗ ਪਿਆ।

    Read Also : Punjab Pataka Factory: ਫੈਕਟਰੀ ‘ਚ ਧਮਾਕਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਰਾਹਤ ਕਾਰਜਾਂ

    ਜਿਵੇਂ ਹੀ ਸਾਨੂੰ ਘਟਨਾ ਦਾ ਪਤਾ ਲੱਗਿਆ ਤਾਂ ਤਲਵੰਡੀ ਸਾਬੋ ਦਾ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਤੇ ਉਸ ਵਿੱਚੋਂ ਹੁਣ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਘੋੜੇ ਟਰਾਲੇ ਨੂੰ ਚਲਾ ਰਿਹਾ ਸੀ। ਭਾਵੇਂ ਮਿਰਤਕ ਵਿਅਕਤੀ ਦੀ ਅਜੇ ਪਹਿਛਾਣ ਕਰਨੀ ਬਾਕੀ ਹੈ ਪਰ ਘੋੜਾ ਟਰਾਲਾ ਹਰਿਆਣਾ ਦੇ ਝੱਜਰ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ। ਇਸ ’ਤੇ ਬਣਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ।

    Lasara Drain Bridge Accident

    Lasara Drain Bridge Accident

    ਇੱਥੇ ਦੱਸਣਾ ਬਣਦਾ ਹੈ ਕਿ ਪਿਛਲੀ 25 ਦਸੰਬਰ ਨੂੰ ਇੱਕ ਪ੍ਰਾਈਵੇਟ ਬੱਸ ਇਸੇ ਡਰੇਨ ਵਿੱਚ ਹੀ ਡਿੱਗੀ ਸੀ ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਇਸ ਸਬੰਧੀ ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਅੱਜ ਫਿਰ ਇਹ ਹਾਦਸਾ ਵਾਪਰਿਆ ਹੈ। ਜੇਕਰ ਪ੍ਰਸ਼ਾਸਨ ਇਸ ਪੁੱਲ ਨੂੰ ਚੌੜਾ ਕਰ ਦਿੰਦਾ ਤਾਂ ਇਹ ਹਾਦਸਾ ਨਹੀਂ ਵਾਪਰਦਾ ਸੀ। ਲੋਕਾਂ ਨੇ ਇਹ ਵੀ ਦੱਸਿਆ ਕਿ ਡਰੇਨ ਦੇ ਅੱਗੇ ਜੋ ਸਪੀਡ ਬਰੇਕਰ ਬਣਾਏ ਗਏ ਹਨ ਉਹ ਬਹੁਤ ਵੱਡੇ ਵੱਡੇ ਹਨ ਤੇ ਉਸ ਤੋਂ ਕੋਈ ਵੀ ਵਹੀਕਲ ਬੇਕਾਬੂ ਹੋ ਕੇ ਡਰੇਨ ਟਰਾਲੇ ਵਿੱਚ ਡਿੱਗ ਸਕਦਾ ਹੈ ਤੇ ਅੱਜ ਵਾਲਾ ਹਾਦਸਾ ਵੀ ਇਸੇ ਕਾਰਨ ਹੀ ਵਾਪਰਿਆ ਹੈ।

    ਇਸ ਕਰਕੇ ਲੋਕਾਂ ਨੇ ਜੋ ਵੱਡੇ ਵੱਡੇ ਸਪੀਡ ਬਰੇਕਰ ਬਣਾਏ ਹਨ ਉਸ ਨੂੰ ਛੋਟਾ ਕਰਨ ਦੀ ਵੀ ਮੰਗ ਕੀਤੀ ਹੈ ਤੇ ਨਾਲ ਹੀ ਵੱਡਾ ਪੁੱਲ ਬਣਾਉਣ ਦੀ ਮੰਗ ਕੀਤੀ ਹੈ। ਉਧਰ ਡਰੇਨ ਵਿੱਚੋਂ ਲਾਸ਼ ਕੱਢ ਰਹੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਲਾਸ਼ ਟਰਾਲੇ ਵਿੱਚ ਫਸੀ ਹੋਈ ਸੀ ਜਿਸ ਕਾਰਨ ਨਿਕਲ ਨਹੀਂ ਸਕੀ ਆਖਰ ਬੜੀ ਮਸ਼ੱਕਤ ਨਾਲ ਟਰਾਲੇ ਵਿੱਚੋਂ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਇਸ ਡਰੇਨ ਨੂੰ ਚੌੜਾ ਕਰਦਾ ਹੈ ਜਾਂ ਆਸੇ ਪਾਸੇ ਦੀਆਂ ਰੇਲਿੰਗਾਂ ਲਗਵਾਉਂਦਾ ਹੈ ਤਾਂ ਜੋ ਇਸ ਡਰੇਨ ਦੇ ਪੁਲ ’ਤੇ ਮੁੜ ਅਣਹੋਣੀਆਂ ਨਾ ਵਾਪਰਣ।