ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਸੂਬੇ ਪੰਜਾਬ Sunam News: ਟ...

    Sunam News: ਟਰੈਫਿਕ ਪੁਲਿਸ ਨੇ ਰਾਹਗੀਰਾਂ ਲਈ ਠੰਢੇ-ਮਿਠੇ ਪਾਣੀ ਦੀ ਛਬੀਲ ਲਾਈ

    Sunam News
    Sunam News: ਟਰੈਫਿਕ ਪੁਲਿਸ ਨੇ ਰਾਹਗੀਰਾਂ ਲਈ ਠੰਢੇ-ਮਿਠੇ ਪਾਣੀ ਦੀ ਛਬੀਲ ਲਾਈ

    ਛਬੀਲ ਲਾਉਣ ’ਚ ਈ-ਰਿਕਸਾ ਯੂਨੀਅਨ ਨੇ ਕੀਤਾ ਸਹਿਯੋਗ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸਥਾਨਕ ਸ਼ਹਿਰ ਦੀ ਟਰੈਫਿਕ ਪੁਲਿਸ ਵੱਲੋਂ ਇੱਕ ਸ਼ਲਾਗਾਯੋਗ ਉਪਰਾਲਾ ਕੀਤਾ ਗਿਆ ਹੈ, ਇਸ ਤਪਦੀ ਗਰਮੀ ਤੋਂ ਰਾਹਗੀਰਾਂ ਨੂੰ ਕੁਝ ਰਾਹਤ ਪਹੁੰਚਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਈ-ਰਿਕਸਾ ਯੂਨੀਅਨ ਦੇ ਸਹਿਯੋਗ ਨਾਲ ਆਈਟੀਆਈ ਚੌਂਕ ਵਿਖੇ ਠੰਢੇ-ਮਿੱਠੇ ਪਾਣੀ ਦੀ ਛਬੀਲ ਲਾਈ ਗਈ। ਇਸ ਸਬੰਧੀ ਟ੍ਰੈਫਿਕ ਪੁਲਿਸ ਸੁਨਾਮ ਦੇ ਇੰਚਾਰਜ ਨਿਰਭੈ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਜਿਆਦਾ ਗਰਮੀ ਪੈ ਰਹੀ ਹੈ।

    ਇਹ ਖਬਰ ਵੀ ਪੜ੍ਹੋ : Bathinda News: ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਲੁਧਿਆਣਾ ਵਾਸੀ ਮਹਿਲਾ ਦੀ ਮਿਲੀ ਲਾਸ਼

    ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਹੋਰ ਰੁਝੇਵਿਆਂ ਕਾਰਨ ਸਫਰ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਇਸ ਗਰਮੀ ਤੋਂ ਕੁਝ ਰਾਹਤ ਦੇਣ ਦੇ ਲਈ ਉਨ੍ਹਾਂ ਵੱਲੋਂ ਈ-ਰਿਕਸਾ ਯੂਨੀਅਨ ਦੇ ਸਹਿਯੋਗ ਨਾਲ ਠੰਢੇ-ਮਿੱਠੇ ਪਾਣੀ ਦੀ ਛਬੀਲ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੇ ਹਿੱਤ ਲਈ ਆਮ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਏਐਸਆਈ ਸੁਖਵਿੰਦਰ ਸਿੰਘ, ਏਐਸਆਈ ਗੁਰਜੀਤ ਸਿੰਘ, ਏਐਸਆਈ ਜਰਨੈਲ ਸਿੰਘ, ਟ੍ਰੈਫਿਕ ਮਾਰਸਲ ਇੰਚਾਰਜ ਪੰਕਜ ਅਰੋੜਾ, ਟ੍ਰੈਫਿਕ ਮਾਰਸਲ ਸੁਖਦੇਵ ਸਿੰਘ ਤੇ ਈ-ਰਿਕਸ਼ਾ ਯੂਨੀਅਨ ਦੇ ਮੈਂਬਰ ਹਾਜ਼ਰ ਸਨ। Sunam News

    Sunam News
    ਸੁਨਾਮ : ਛਬੀਲ ਤੇ ਰਾਹਗੀਰਾਂ ਨੂੰ ਪਾਣੀ ਪਿਲਾਉਂਦੇ ਹੋਏ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤੇ ਹੋਰ। ਤਸਵੀਰ : ਕਰਮ ਥਿੰਦ