Mansa Double Murder: ਵਪਾਰੀ ਤੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

Mansa Double Murder
Mansa Double Murder: ਵਪਾਰੀ ਤੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

Mansa Double Murder: ਸਰਦੂਲਗੜ੍ਹ (ਸੱਚ ਕਹੂੰ ਨਿਊਜ਼)। ਅੱਜ ਸਵੇਰੇ 10 ਵਜੇ ਦੇ ਕਰੀਬ ਮਾਨਸਾ ’ਚ ਇੱਕ ਵਪਾਰੀ ਅਤੇ ਉਸਦੇ ਕਰਮਚਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਹ ਸਰਦੂਲਗੜ੍ਹ ਵਿਖੇ ’ਚ ਆਪਣੇ ਫਾਰਮ ਹਾਊਸ ’ਤੇ ਸਨ ਜਦੋਂ ਉਨ੍ਹਾਂ ’ਤੇ ਅਪਰਾਧੀਆਂ ਨੇ ਹਮਲਾ ਕਰ ਦਿੱਤਾ। ਗੋਲੀਆਂ ਲੱਗਣ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਪਾਰੀ ਦੀ ਲਾਸ਼ ਕੁਰਸੀ ’ਤੇ ਪਈ ਮਿਲੀ, ਜਦੋਂ ਕਿ ਕਰਮਚਾਰੀ ਦੀ ਲਾਸ਼ ਇੱਕ ਦਰੱਖਤ ਦੇ ਨੇੜੇ ਜ਼ਮੀਨ ’ਤੇ ਪਈ ਮਿਲੀ।

ਇਹ ਖਬਰ ਵੀ ਪੜ੍ਹੋ : Chandigarh Schools Bomb Threat: ਪੰਜਾਬ ਸਕੱਤਰੇਤ, ਸਕੂਲਾਂ ਤੇ ਸ਼ਤਾਬਦੀ ਐਕਸਪ੍ਰੈਸ ’ਚ ਬੰਬ ਧਮਾਕੇ ਦੀ ਧਮਕੀ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਆਲੇ-ਦੁਆਲੇ ਦੇ ਇਲਾਕੇ ਨੂੰ ਘੇਰ ਲਿਆ, ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਵਪਾਰੀ ਜਸਵੀਰ ਸਿੰਘ ਤੇ ਉਸਦੇ ਕਰਮਚਾਰੀ ਬਲਦੇਵ ਸਿੰਘ ਵਜੋਂ ਹੋਈ ਹੈ। ਐਸਐਸਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਦੋ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇੱਕ ਫੋਰੈਂਸਿਕ ਟੀਮ ਵੀ ਘਟਨਾ ਸਥਾਨ ’ਤੇ ਪਹੁੰਚ ਗਈ ਹੈ ਤੇ ਹਰ ਪਹਿਲੂ ਤੋਂ ਸਬੂਤ ਇਕੱਠੇ ਕਰ ਰਹੀ ਹੈ। Mansa Double Murder