ਪਿੰਡ ਪਿੱਥੋ ਵਿਖੇ ਇੱਕ ਘਰ ’ਚ ਭੇਦਭਰੇ ਹਾਲਾਤਾਂ ’ਚ ਲੱਗੀ ਅੱਗ
ਰਾਮਪੁਰਾ ਫੂਲ (ਅਮਿਤ ਗਰਗ)। ਇੱਥੋਂ ਨੇੜਲੇ ਪਿੰਡ ਪਿੱਥੋ ਵਿਖੇ ਜਸਵੰਤ ਸਿੰਘ ਉਰਫ ਮਿਸਤਰੀ ਭੋਲਾ ਦੇ ਘਰ ਭੇਦਭਰੇ ਹਾਲਾਤਾਂ ’ਚ ਅੱਗ (Fire) ਲੱਗ ਗਈ। ਅੱਗ ਲੱਗਣ ਨਾਲ ਘਰ ’ਚ ਖੜੀ ਇਕ ਕਾਰ, ਟਰੈਕਟਰ ਟਰਾਲੀ, ਜਰਨੇਟਰ, ਇੱਕ ਮੋਟਰਸਾਈਕਲ , 2 ਸਾਈਕਲ ਅਤੇ ਹੋਰ ਖੇਤੀਬਾੜੀ ਦੇ ਸੰਦ ਸੜਕੇ ਸੁਆਹ ਹੋ ਗਏ। ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਅਨੁਸਾਰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾ ਦਾ ਨਹੀਂ ਪਤਾ ਲੱਗ ਸਕਿਆ।
ਐਸਡੀਐਮ ਫੂਲ ਵੱਲੋ ਸੰਬਧਿਤ ਪਟਵਾਰੀ ਨੂੰ ਮੌਕੇ ਤੇ ਭੇਜਿਆ ਗਿਆ ਤਾਂ ਜੋ ਨੁਕਸਾਨ ਦੀ ਰਿਪੋਰਟ ਬਣਾਈ ਜਾ ਸਕੇ । ਨੌਜਵਾਨ ਸਤਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅੱਗ (Fire) ਲੱਗਣ ਨਾਲ ਟਰੈਕਟਰ ਦੇ ਟਾਈਰਾਂ ਦੇ ਪਟਾਕੇ ਪੈਣ ਲੱਗੇ ਤਾਂ ਰਾਤ ਨੂੰ 2 ਵਜੇ ਉਨਾਂ ਨੂੰ ਪਤਾ ਲੱਗਿਆ ਪਰ ਉਦੋਂ ਉਦੋਂ ਤੱਕ ਟਰੈਕਟਰ ਸੜ ਚੁੱਕਾ ਸੀ। ਪੀੜਤ ਨੌਜਵਾਨ ਨੇ ਦੱਸਿਆ ਕਿ ਪਹਿਲਾਂ ਤਾਂ ਕਰੀਬ ਦੋ ਘੰਟੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਨਾ ਬੁਝੀ। ਫਿਰ ਫਾਇਰ ਬਿ੍ਰਗੇਡ ਦੀ ਗੱਡੀ ਆਈ ਤਾਂ ਉਸਨੇ ਆ ਕੇ ਅੱਗ ’ਤੇ ਕਾਬੂ ਪਾਇਆ।
ਪ੍ਰਸ਼ਾਸ਼ਨ ਵੱਲੋਂ ਮੁਆਵਜੇ ਦਾ ਭਰੋਸਾ : ਕਿਸਾਨ ਆਗੂ
ਮੌਕੇ ’ਤੇ ਮੌਜੂਦ ਇੱਕ ਕਿਸਾਨ ਆਗੂ ਨੇ ਦੱਸਿਆ ਕਿ ਉਨਾਂ ਦੀ ਐਸਡੀਐਮ ਤੇ ਤਹਿਸੀਲਦਾਰ ਨਾਲ ਗੱਲ ਹੋਈ ਸੀ, ਜਿੰਨਾਂ ਨੇ ਪਟਵਾਰੀ ਨੂੰ ਮੌਕੇ ’ਤੇ ਭੇਜਿਆ, ਜਿੰਨਾਂ ਵੱਲੋਂ ਮੌਕਾ ਦੇਖਕੇ ਰਿਪੋਰਟ ਬਣਾਈ ਗਈ ਹੈ। ਉਨਾਂ ਕਿਹਾ ਕਿ ਅਧਿਕਾਰੀਆਂ ਨੇ ਮੁਆਵਜ਼ੇ ਦਾ ਭਰੋਸਾ ਦਿੱਤਾ ਹੈ। ਕਿਸਾਨ ਆਗੂ ਨੇ ਇਸ ਗੱਲ ਦਾ ਗਿਲਾ ਵੀ ਪ੍ਰਗਟਾਇਆ ਕਿ ਇੱਕ ਕਿਸਾਨ ਦੇ ਘਰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਦੂਜੇ ਪਾਸੇ ਅਧਿਕਾਰੀ ਮੌਕਾ ਦੇਖਣ ਆਉਣ ਦੀ ਥਾਂ ਇੱਕ-ਦੂਜੇ ਦੀ ਡਿਊਟੀ ਲਗਾ ਕੇ ਬੁੱਤਾ ਸਾਰਦੇ ਰਹੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ