ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home ਦੇਸ਼ ਟਰੈਕਟਰ ਪਲਟਣ ਨ...

    ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ

    tractor driver died due to a tractor overturn

    ਟਰੈਕਟਰ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ

    ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ) ਨੇੜਲੇ ਪਿੰਡ ਸਾਹਪੁਰ ਕਲਾਂ ਦੇ ਜਗਮੇਲ ਸਿੰਘ ਦੀ ਅਚਾਨਕ ਟਰੈਕਟਰ (tractor) ਪਲਟਣ ਨਾਲ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਗਮੇਲ ਸਿੰਘ ਦੇ ਭਰਾ ਜਸਮੇਲ ਸਿੰਘ ਨੇ ਦੱਸਿਆ ਕਿ ਜਗਮੇਲ ਸਿੰਘ ਉਮਰ 45 ਸਾਲ ਜੋ ਕਿ ਕੋਠੀਆਂ ਵਗੈਰਾ ਦੇ ਲੈਂਟਰ ਪਾਉਣ ਦਾ ਕੰਮ ਕਰਦਾ ਸੀ ਜੋ ਕਿ ਅੱਜ ਸਵੇਰੇ ਤਕਰੀਬਨ ਸਵਾ ਅੱਠ ਵਜੇ ਸ਼ਾਹਪੁਰ ਕਲਾਂ ਤੋਂ ਪਿੰਡ ਬਖਸ਼ੀਵਾਲਾ ਜਾ ਰਿਹਾ ਸੀ

    ਜਿਸ ਦਾ ਟਰੈਕਟਰ ਪਿੰਡ ਮਾਡਲ ਟਾਊਨ ਨੰਬਰ 1 ਦੇ ਕੋਲ ਬਣੇ ਬਿਜਲੀ ਗਰਿੱਡ ਦੇ ਨਜਦੀਕ ਪੰਜ ਫੁੱਟ ਡੂੰਘੇ ਖੱਡੇ ਦੇ ਵਿੱਚ ਪਲਟ ਗਿਆ ਜਿਸ ਕਾਰਨ ਉਸ ਦੀ ਗਰਦਨ ਤੇ ਸੱਟ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਸਮੇਲ ਸਿੰਘ ਨੇ ਅੱਗੇ ਦੱਸਿਆ ਕਿ ਜਗਮੇਲ ਦੀ ਪਤਨੀ ਦੀ ਮੌਤ ਕਾਫੀ ਸਾਲ ਪਹਿਲਾਂ ਹੋ ਚੁੱਕੀ ਹੈ ਜਗਮੇਲ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਅਤੇ ਬਹੁਤ ਹੀ ਮਿਹਨਤੀ ਸੀ ਜਗਮੇਲ ਸਿੰਘ ਆਪਣੇ ਪਿੱਛੇ ਦੋ ਪੁੱਤਰ ਛੱਡ ਗਿਆ ਹੈ।

    ਇਸ ਮੌਕੇ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਮੇਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਅਤੇ ਮ੍ਰਿਤਕ ਜਗਮੇਲ ਸਿੰਘ ਦੇ ਪੁੱਤਰ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here