ਮੱਧ ਪ੍ਰਦੇਸ਼ ’ਚ ਸਖ਼ਤ ਟੱਕਰ, ਰਾਜਸਥਾਨ ’ਚ ਖਿੜ ਸਕਦੈ ਕਮਲ | Exit Poll 2023
- ਤੇਲੰਗਾਨਾ ਤੇ ਛੱਤੀਸਗੜ੍ਹ ’ਚ ਕਾਂਗਰਸ ਹੱਥ ਆ ਸਕਦੀ ਐ ਸੱਤਾ | Exit Poll 2023
- ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਲਟਕਦੇ ਨਤੀਜਿਆਂ ਦੀ ਉਮੀਦ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਸਮੇਤ ਪੰਜ ਸੂਬਿਆਂ ਵਿੱਚ ਵੀਰਵਾਰ ਨੂੰ ਵੋਟਿੰਗ ਖ਼ਤਮ ਹੋ ਗਈ। ਹੁਣ ਇਨ੍ਹਾਂ ਸੂਬਿਆਂ ਦੇ ਚੋਣ ਨਤੀਜੇ 3 ਦਸੰਬਰ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੱਖ-ਵੱਖ ਏਜੰਸੀਆਂ ਨੇ ਐਗਜ਼ਿਟ ਪੋਲ ’ਚ ਆਪਣੇ ਅੰਦਾਜ਼ੇ ਜਾਰੀ ਕੀਤੇ ਹਨ। ਇਨ੍ਹਾਂ ਅੰਦਾਜਿਆਂ ਮੁਤਾਬਕ 5 ਵਿੱਚੋਂ 2 ਸੂਬਿਆਂ ਵਿੱਚ ਕਾਂਗਰਸ ਅਤੇ ਇੱਕ ਵਿੱਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਜਦੋਂ ਕਿ ਦੋ ਸੂਬਿਆਂ ਵਿੱਚ ਲਟਕਦੇ ਵਿਧਾਨ ਸਭਾ ਦੇ ਨਤੀਜੇ ਹੋਣ ਦੇ ਆਸਾਰ ਹਨ। (Exit Poll 2023)
ਹਾਲਾਂਕਿ ਇਨ੍ਹਾਂ ’ਚੋਂ ਇੱਕ ’ਚ ਕਾਂਗਰਸ ਨੂੰ ਵੀ ਲੀਡ ਦਿਖਾਈ ਗਈ ਹੈ। ਜਿੱਥੇ ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਬਣਦੀ ਦਿਸ ਰਹੀ ਹੈ। ਉੱਥੇ ਹੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਦਾ ਹੱਥ ਮਜ਼ਬੂਤ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਤੇਲੰਗਾਨਾ ਅਤੇ ਮਿਜ਼ੋਰਮ ’ਚ ਲਟਕਦੇ ਨਤੀਜਿਆਂ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।
ਤੇਲੰਗਾਨਾ ਵਿੱਚ 63.94% ਵੋਟਿੰਗ | Exit Poll 2023
ਤੇਲੰਗਾਨਾ ਵਿਧਾਨ ਸਭਾ ਚੋਣਾਂ ’ਚ ਵੀਰਵਾਰ ਨੂੰ 63.94 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਨਾਲ 221 ਔਰਤਾਂ ਸਮੇਤ 2290 ਉਮੀਦਵਾਰਾਂ ਦੀ ਕਿਸਮਤ ਈਵੀਐੱਮ ਮਸ਼ੀਨਾਂ ਵਿੱਚ ਬੰਦ ਹੋ ਗਈ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜ਼ੋਰਮ ਦੇ ਨਾਲ ਹੋਵੇਗੀ।
ਪੰਜੇ ਸੂਬਿਆਂ ਦੇ ਨਤੀਜੇ 3 ਦਸੰਬਰ ਨੂੰ
ਤੇਲੰਗਾਨਾ ਸੂਬੇ ਦੀਆਂ 119 ਸੀਟਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਕਿਹਾ ਕਿ ਨੌਜਵਾਨ ਅਤੇ ਪਹਿਲੀ ਵਾਰ ਵੋਟਰਾਂ ਨੇ ਪੋਲਿੰਗ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਇੱਥੇ ਰਾਮਨਗਰ ਦੇ ਜੇਵੀ ਹਾਈ ਸਕੂਲ ਦੇ ਪੋਲਿੰਗ ਬੂਥ 232 ’ਤੇ ਆਪਣੀ ਵੋਟ ਪਾ ਕੇ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ। ਸੂਬੇ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ, 106 ਹਲਕਿਆਂ ’ਚ ਸ਼ਾਮ 5 ਵਜੇ ਅਤੇ ਖੱਬੇ ਪੱਖੀ ਕੱਟੜਵਾਦ (ਐੱਲਡਬਲਿਊਈ) ਪ੍ਰਭਾਵਿਤ 13 ਹਲਕਿਆਂ ’ਚ ਸ਼ਾਮ 4 ਵਜੇ ਤੱਕ ਸਮਾਪਤ ਹੋ ਗਈ ਸੂਬਾ ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਸੂਬੇ ਭਰ ਵਿੱਚ ਸਥਾਪਿਤ 35,655 ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।