Agriculture News: ਨਵੀਂ ਦਿੱਲੀ (ਏਜੰਸੀ)। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮੌਜੂਦਾ ਸੀਜ਼ਨ ਵਿੱਚ ਸਾਉਣ ਦੀਆਂ ਫਸਲਾਂ ਦੀ ਬਿਜਾਈ ਦਾ ਰਕਬਾ ਇਸ ਸਾਲ ਹੁਣ ਤੱਕ ਵਧ ਕੇ 708.31 ਲੱਖ ਹੈਕਟੇਅਰ ਹੋ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਵਿੱਚ ਇਹ ਰਕਬਾ 580.38 ਲੱਖ ਹੈਕਟੇਅਰ ਸੀ।
ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ 18 ਜੁਲਾਈ ਤੱਕ ਚੌਲਾਂ ਦੀ ਬਿਜਾਈ ਹੇਠ ਰਕਬਾ 176.68 ਲੱਖ ਹੈਕਟੇਅਰ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 157.21 ਲੱਖ ਹੈਕਟੇਅਰ ਸੀ। ਮਾਂਹ ਅਤੇ ਮੂੰਗੀ ਵਰਗੀਆਂ ਦਾਲਾਂ ਦੀ ਬਿਜਾਈ ਹੇਠ ਰਕਬਾ 81.98 ਲੱਖ ਹੈਕਟੇਅਰ ਦੱਸਿਆ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 80.13 ਲੱਖ ਹੈਕਟੇਅਰ ਸੀ। ਮੌਜ਼ੂਦਾ ਸੀਜ਼ਨ ਵਿੱਚ ਹੁਣ ਤੱਕ ਮੋਟੇ ਅਨਾਜ ਜਾਂ ਜਵਾਰ, ਬਾਜਰਾ ਅਤੇ ਰਾਗੀ ਵਰਗੇ ਮੋਟੇ ਅਨਾਜਾਂ ਹੇਠ ਰਕਬਾ ਵਧ ਕੇ 133.65 ਲੱਖ ਹੈਕਟੇਅਰ ਹੋ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਰਕਬਾ 117.66 ਲੱਖ ਹੈਕਟੇਅਰ ਸੀ। Agriculture News
Read Also : ਐਸਬੀਆਈ ਬੈਂਕ ਕਲਰਕ ਵੱਲੋਂ ਕਰੋੜਾਂ ਰੁਪਏ ਦੀ ਠੱਗੀ, ਕੇਸ ਦਰਜ
ਮਾਨਸੂਨ ਦੀ ਬਿਹਤਰ ਬਾਰਸ਼ ਨੇ ਦੇਸ਼ ਦੇ ਗੈਰ-ਸਿੰਜਾਈ ਵਾਲੇ ਖੇਤਰਾਂ ਵਿੱਚ ਬਿਜਾਈ ਨੂੰ ਆਸਾਨ ਬਣਾ ਦਿੱਤਾ ਹੈ, ਜੋ ਕਿ ਦੇਸ਼ ਦੀ ਖੇਤੀਬਾੜੀ ਜ਼ਮੀਨ ਦਾ ਲੱਗਭੱਗ 50 ਫੀਸਦੀ ਹੈ, ਜਿਸ ਨਾਲ ਮੌਜ਼ੂਦਾ ਸੀਜ਼ਨ ਵਿੱਚ ਬਿਜਾਈ ਰਕਬੇ ਵਿੱਚ ਵਾਧਾ ਹੋਇਆ ਹੈ। ਗੰਨੇ ਦਾ ਰਕਬਾ ਵੀ ਪਿਛਲੇ ਸਾਲ ਇਸੇ ਸਮੇਂ ਦੌਰਾਨ 54.88 ਲੱਖ ਹੈਕਟੇਅਰ ਤੋਂ ਵਧ ਕੇ 55.16 ਲੱਖ ਹੈਕਟੇਅਰ ਹੋ ਗਿਆ।