ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਟੋਰਾਂਟੋ ਦੀ ਸਾਧ-ਸੰਗਤ ਨੇ ਲਾਏ ਪੌਦੇ
(ਸੱਚ ਕਹੂੰ ਨਿਊਜ਼) ਟੋਰਾਂਟੋ (ਕੈਨੇਡਾ)। ਜਦੋਂ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ ਆਸ਼ਰਮ ਵਿੱਚ ਪਧਾਰੇ ਹਨ ਸਾਧ ਸੰਗਤ ’ਚ ਖੁਸ਼ੀਆਂ ਦਾ ਹੜ੍ਹ ਆਇਆ ਹੋਇਆ ਹੈ। ਦੇਸ਼-ਵਿਦੇਸ਼ ਦੀ ਸਾਧ-ਸੰਗਤ ਆਪੋ-ਆਪਣੇ ਤਰੀਕੇ ਨਾਲ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਇਸੇ ਲੜੀ ਤਹਿਤ ਟੋਰਾਂਟੋ ਦੀ ਸਾਧ-ਸੰਗਤ (Toronto Sadh Sangat) ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾ ਕੇ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਮਨਾਈ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ 15 ਮੈਂਬਰ ਵਿਕਰਮ ਮਾਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੇ ਦੇਹ ਰੂਪ ਵਿਚ ਦਰਸ਼ਨ ਕਰਕੇ ਸਾਧ-ਸੰਗਤ ਖੁਸ਼ੀ ’ਚ ਫੁੱਲੇ ਨਹੀਂ ਸਮਾ ਰਹੀ ਹੈ। ਟੋਰਾਂਟੋ ਦੀ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ਵਿਚ ਓਕਵਿਲੇ ਸਿਟੀ ਵਿਖੇ ਸੰਸਥਾ ਓਕਵਿਲੇ ਗਰੀਨ ਦੇ ਦਿਸ਼ਾ ਨਿਰਦੇਸ਼ ਤਹਿਤ ਪੌਦੇ ਲਗਾਏ ਗਏੇ ਹਨ।

ਇਸ ਮੌਕੇ ਓਕਵਿਲੇ ਗ੍ਰੀਨ ਸੰਸਥਾ ਦੀ ਪ੍ਰੈਜੀਡੈਂਟ ਕਰੇਨ ਬਰੋਕ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਪੌਦੇ ਲਗਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਗਰਮੀ ਦੇ ਮੌਸਮ ਦੀ ਪ੍ਰਵਾਹ ਨਾ ਕਰਦਿਆਂ ਸਾਧ-ਸੰਗਤ ਵੱਲੋਂ ਪਲਾਂਟਿੰਗ ਕਰਨ ਦੀ ਪ੍ਰ੍ਰਸੰਸ਼ਾ ਵੀ ਕੀਤੀ। ਇਸ ਮੌਕੇ ਸੇਵਾਦਾਰ ਅਵੀ ਕੰਬੋਜ ਇੰਸਾਂ, ਗੁਰਲੀਨ ਇੰਸਾਂ, ਗੁਰਪ੍ਰੀਤ ਇੰਸਾਂ, ਅਮਨਪ੍ਰੀਤ ਇੰਸਾਂ, ਮੁਕੁਲ ਕਟਾਰੀਆ ਇੰਸਾਂ, ਰਾਜਨ ਇੰਸਾਂ, ਕਿਰਨਦੀਪ ਇੰਸਾਂ, ਹਾਰਦਿਕ ਮਨਚੰਦਾ ਇੰਸਾਂ, ਜਗਵੀਰ ਇੰਸਾਂ, ਰੀਆ ਇੰਸਾਂ, ਵਿਸ਼ਾਲ ਇੰਸਾਂ, ਰਾਹੁਲ ਲੂੰਬਾ ਇੰਸਾਂ, ਮਨਜੋਤ ਇੰਸਾਂ, ਅਮਰੀਤ ਇੰਸਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ