ਟੂਲਕਿੱਟ ਵਿਵਾਦ : ਦਿੱਲੀ ਪੁਲਿਸ ਨੇ ਦੋ ਕਾਂਗਰਸੀ ਆਗੂਆਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ
ਨਵੀਂ ਦਿੱਲੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਕਥਿਤ ‘ਟੂਲਕਿੱਟ’ ਜਾਂਚ ਦੇ ਸਿਲਸਿਲੇ ’ਚ ਕਾਂਗਰਸ ਦੇ ਦੋ ਆਗੂਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ ਕਾਂਗਰਸ ਨੇ ਭਾਜਪਾ ਆਗੂਆਂ ਖਿਲਾਫ਼ ‘ਜਾਲੀ ਤੇ ਮਨਘੜਤ ਦਸਤਾਵੇਜ਼’ ਸ਼ੇਅਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਦੋ ਕਾਂਗਰਸੀ ਆਗੂਆਂ ਰਾਜੀਵ ਗੌੜਾ ਤੇ ਰੋਹਨ ਗੁਪਤਾ ਨੂੰ ਪੁਲਿਸ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਹੈ। ਜਾਣਕਾਰੀ ਅਨੁਸਾਰ 18 ਮਈ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਸੀ ਕਿ ‘ਟੂਲਕਿੱਟ’ ’ਚ ਕਾਂਗਰਸ ਦੇ ਸੋਸ਼ਲ ਮੀਡੀਆ ਵਲੰਟੀਅਰਸ ਨੂੰ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਾਂ ਖਿਲਾਫ਼ ਜਾ ਕੇ ਕੋਵਿਡ-19 ਦੇ ਨਵੇਂ ਮਿਊਟੇਂਡ ਨੂੰ ‘ਇੰਡੀਅਨ ਸਟ੍ਰੇਨ’ ਜਾਂ ‘ਮੋਦੀ ਸਟ੍ਰੇਨ’ ਕਹਿਣ ਦਾ ਨਿਰਦੇਸ਼ ਦਿੱਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।