1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ ਬਜਟ
ਨਵੀਂ ਦਿੱਲੀ, ਏਜੰਸੀ। ਸੰਸਦੀ ਕਾਰਜਮੰਤਰੀ ਨਰਿੰਦਰ ਸਿੰਘ ਤੋਮਰ ਨੇ ਬਜਟ ਸੈਸ਼ਨ ਦੇ ਸੁਚਾਰੂ ਸੰਚਾਲਨ ਲਈ 31 ਜਨਵਰੀ ਨੂੰ ਸਰਵਦਲੀ ਬੈਠਕ ਬੁਲਾਈ ਹੈ। ਸ੍ਰੀ ਤੋਮਰ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ 31 ਜਨਵਰੀ ਨੂੰ ਸ਼ਾਮ ਤਿੰਨ ਵਜੇ ਸਾਰੇ ਦਲਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਤੋਂ ਬਜਟ ਸੈਸ਼ਨ ਦੇ ਸੁਚਾਰੂ ਸੰਚਾਲਨ ਲਈ ਚਰਚਾ ਕਰਨਗੇ।
ਜਿਕਰਯੋਗ ਹੈ ਕਿ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਦਿਨ ਰਾਸ਼ਟਰਪਤੀ ਦੇ ਅਭਿਭਾਸ਼ਣ ਨਾਲ ਇਸ ਦੀ ਸ਼ੁਰੂਆਤ ਹੋਵੇਗੀ ਅਤੇ ਬਜਟ ਇੱਕ ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ। ਪਰੰਪਰਿਕ ਤੌਰ ‘ਤੇ ਚੁਣਾਵੀਂ ਸਾਲ ‘ਚ ਕਾਰਜਕਾਲ ਸਮਾਪਤ ਕਰ ਰਹੀ ਸਰਕਾਰ ਅੰਤਰਿਮ ਬਜਟ ਪੇਸ਼ ਕਰਦੀ ਹੈ। ਪਰ ਕੇਂਦਰੀ ਮੰਤਰੀ ਅਰੁਣ ਜੇਟਲੀ ਨੇ ਕਿਹਾ ਹੈ ਕਿ ਇਸ ਵਾਰ ਦਾ ਬਜਟ ਲੇਖਾਨੁਦਾਨ ਮੰਗਾਂ ਤੋਂ ਕੁਝ ਜ਼ਿਆਦਾ ਹੋਵੇਗਾ। ਵਿਰੋਧੀ ਦਲ ਹੋਰ ਮੁੱਦਿਆਂ ਦੇ ਨਾਲ ਇਸ ਨੂੰ ਲੈ ਕੇ ਵੀ ਹੰਗਾਮਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।