Toll Tax: ਗੈਰਿਜ ’ਚ ਖੜੀ ਗੱਡੀ ਦਾ ਕੱਟਿਆ ਟੋਲ, ਮਾਲਕ ਦੇ ਉਡੇ ਹੋਸ਼

Toll Tax
ਭਵਾਨੀਗੜ : ਘਰ ਖੜੀ ਗੱਡੀ ਦਾ ਕੱਟਿਆ ਟੋਲ ਅਤੇ ਪੁਲੀਸ ਨੂੰ ਕੀਤੀ ਸ਼ਿਕਾਇਤ ਦੀ ਕਾਪੀ ਦਿਖਾਉਂਦਾ ਹੋਇਆ ਕਾਰ ਮਾਲਕ ਬਿੱਟੂ ਕਾਕੜਾ।

Toll Tax: (ਵਿਜੈ ਸਿੰਗਲਾ) ਭਵਾਨੀਗੜ੍ਹ। ਗੈਰਿਜ ’ਚ ਖੜ੍ਹੀ ਗੱਡੀ ਦਾ ਟੋਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਗੱਡੀ ਦੇ ਮਾਲਕ ਦੇ ਹੋਸ਼ ਉੱਡ ਗਏ ਪਿੰਡ ਕਾਕੜਾ ਨਿਵਾਸੀ ਵਿਨੋਦ ਕੁਮਾਰ ਉਰਫ ਬਿੱਟੂ ਕਾਕੜਾ ਨੇ ਦੱਸਿਆ ਕਿ ਉਸਦੀ ਪਿੰਡ ਕਾਕੜਾ ਵਿਖੇ ਆਪਣੇ ਘਰ ਵਿਚ ਖੜੀ ਗੱਡੀ ਦਾ ਟੋਲ ਟੈਕਸ ਕੱਟਿਆ ਗਿਆ ਹੈ। ਇਸ ਸਬੰਧੀ ਵਿਨੋਦ ਕੁਮਾਰ ਬਿੱਟੂ ਨੇ ਸਬੰਧਤ ਵਿਭਾਗ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: Shambhu Morcha: ਸੁੱਭਕਰਨ ਸਿੰਘ ਦੇ ਬਰਸੀ ਸਮਾਗਮ ਲਈ ਸੰਭੂ ਮੋਰਚੇ ’ਤੇ ਕਿਸਾਨ-ਮਜ਼ਦੂਰਾਂ ਦਾ ਪਹੁੰਚਣਾ ਸ਼ੁਰੂ

ਬਿੱਟੂ ਕਾਕੜਾ ਨੇ ਕਿਹਾ ਕਿ ਜੇਕਰ ਘਰ ਅੰਦਰ ਖੜੀ ਗੱਡੀ ਦਾ ਟੋਲ ਟੈਕਸ ਆਨਲਾਈਨ ਕੱਟਿਆ ਜਾ ਸਕਦਾ ਹੈ ਤਾਂ ਫਿਰ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਵੱਡੀ ਤੋਂ ਵੱਡੀ ਠੱਗੀ ਵੱਜ ਸਕਦੀ ਹੈ। ਉਸਨੇ ਦੱਸਿਆ ਕਿ ਘਰ ਖੜ੍ਹੀ ਉਸ ਦੀ ਗੱਡੀ ਦਾ 14 ਫਰਵਰੀ ਨੂੰ ਸਵੇਰ ਦੇ 10:02 ਵਜੇ ਖੂਹੀਆਂ ਮਲਕਾਣਾ ਡੱਬਵਾਲੀ ਸਰਸਾ ਰੋਡ ਦੇ ਟੋਲ ਪਲਾਜੇ ਦਾ ਟੋਲ ਕੱਟਣ ਦਾ ਮੈਸੇਜ ਆਇਆ ਤਾਂ ਉਸਦੇ ਹੋਸ਼ ਉਡ ਗਏ, ਕਿਉਂਕਿ ਉਹਨਾਂ ਗੱਡੀ ਚੋਰੀ ਦਾ ਡਰ ਸਤਾਉਣ ਲੱਗਾ ਮੈਸੇਜ ਪੜਦਿਆਂ ਹੀ ਉਹਨਾਂ ਦੱਸਿਆ ਕਿ ਅਸੀਂ ਬਾਹਰ ਆ ਗੈਰੇਜ ਵਿਚ ਗੱਡੀ ਚੈੱਕ ਕੀਤੀ ਤਾਂ ਸਾਡੇ ਸਾਂਹ ਵਿਚ ਸਾਹ ਆਇਆ। ਉਸਨੇ ਸਬੰਧਤ ਵਿਭਾਗ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ। ਇਸ ਸਬੰਧਤ ਅਧਿਕਾਰੀਆਂ ਵੱਲੋਂ ਉਸਦੀ ਸ਼ਿਕਾਇਤ ਦਰਜ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। Toll Tax

LEAVE A REPLY

Please enter your comment!
Please enter your name here