ਸਾਡੇ ਨਾਲ ਸ਼ਾਮਲ

Follow us

19.3 C
Chandigarh
Thursday, February 19, 2026
More
    Home Breaking News ਟੋਕੀਓ ਓਲੰਪਿਕ ...

    ਟੋਕੀਓ ਓਲੰਪਿਕ : ਦਮਦਾਰ ਜਿੱਤ ਨਾਲ ਪੀਵੀ ਸਿੰਧੂ ਪ੍ਰੀ-ਕੁਆਰਟਰ ਫਾਈਨਲ ’ਚ

    ਹਾਂਗਕਾਂਗ ਦੀ ਖਿਡਾਰਨ ਏਨਗਾਨ ਯੀ ਚੇਯੁੰਗ ਨੂੰ 21-9,21-16 ਲਾਲ ਹਰਾਇਆ

    • ਪੀਵੀ ਸਿੰਧੂ ਨੇ ਲਗਾਤਾਰ ਆਪਣਾ ਦੂਜਾ ਮੈਚ ਜਿੱਤਿਆ

    ਟੋਕੀਓ। ਟੋਕੀਓ ਓਲੰਪਿਕ ’ਚ ਭਾਰਤ ਦੀ ਸਟਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦਾ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਪਹਿਲੇ ਮੁਕਾਬਲੇ ’ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਇਸ ਲੈਅ ਨੂੰ ਬਰਕਰਾਰ ਰੱਖਦਿਆਂ ਪੀਵੀ ਸਿੰਧੂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੱਕ ਹੋਰ ਆਸਾਨ ਜਿੱਤ ਨਾਲ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ।

    ਸਿੰਧੂ ਨੇ ਹਾਂਗਕਾਂਗ ਦੀ ਖਿਡਾਰਨ ਨੂੰ ਸਿੱਧੇ ਸੈੱਟਾਂ ’ਚ 21-9,21-16 ਨਾਲ ਹਰਾਇਆ ਸਿੰਧੂ ਨੂੰ ਵਿਰੋਧੀ ਖਿਡਾਰਨ ਨੂੰ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਇਸ ਜਿੱਤ ਨਾਲ ਸਿੰਧੂ ਤੋਂ ਗੋਲਡ ਮੈਡਲ ਦੀ ਉਮੀਦ ਕਾਇਮ ਹੈ ਹੁਣ ਪ੍ਰੀ ਕੁਆਰਟਰ ਫਾਈਨਲ ’ਚ ਸਿੰਧੂ ਦਾ ਮੁਕਾਬਲਾ ਡੇਨਾਮਾਰਕ ਦੀ ਮਿਆ ਬਲੀਚਫੇਲਟ ਨਾਲ ਹੋਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ TwitterInstagramLinkedin , YouTube ‘ਤੇ ਫਾਲੋ ਕਰੋ