ਸੱਤ ਟਾਂਕੇ ਲੱਗਣ ਦੇ ਬਾਵਜ਼ੂਦ ਵੀ ਕੀਤਾ ਮੁਕਾਬਲਾ
ਟੋਕੀਓ (ਏਜੰਸੀ)। ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ ਐਤਵਾਰ ਨੂੰ ਪਲਸ 91 ਕਿੱਲੋਗ੍ਰਾਮ ਦੇ ਵਰਗ ਦੇ ਕੁਆਰਟਰ ਫਾਈਨਲ ’ਚ ਉਜਬੇਕਿਸਤਾਨ ਦੇ ਬਖੋਕਦੀਰ ਜਾਲੋਲੋਵ ਤੋਂ ਹਾਰ ਕੇ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਏ ਸਤੀਸ਼ ਨੂੰ ਉਨ੍ਹਾਂ ਦੇ ਰਾਊਂਡ 16 ਮੈਚ ’ਚ ਸੱਟ ਲੱਗੀ ਸੀ ਉਹ ਮੱਥੇ ਤੇ ਠੋਡੀ ’ਤੇ ਸੱਤ ਟਾਂਕੇ ਲੱਗਣ ਤੋਂ ਬਾਅਦ ਰਿੰਗ ’ਚ ਉਤਰੇ।
ਉਨ੍ਹਾਂ ਸਵੇਰੇ ਹੀ ਮੈਡੀਕਲ ਕਲੀਅਰੰਸ ਦਿੱਤੀ ਗਈ ਸੀ 32 ਸਾਲਾ ਸਤੀਸ਼ ਨੇ ਮੁਕਾਬਲੇ ’ਚ ਚੰਗਾ ਸੰਘਰਸ਼ ਦਿਖਾਇਆ ਪਰ ਉਹ ਉਜਬੇਕਿਸਤਾਨ ਮੁੱਕੇਬਾਜ਼ ਤੋਂ ਸਰਵਸੰਮਤ ਫੈਸਲੇ ਨਾਲ 0-5 ਨਾਲ ਹਾਰ ਗਏ ਸਤੀਸ਼ ਦੀ ਜਾਲੋਲੋਵ ਦੇ ਖਿਲਾਫ਼ ਇਹ ਲਗਾਤਾਰ ਤੀਜੀ ਹਾਰ ਸੀ ਸਤੀਸ਼ ਦੀ ਹਾਰ ਦੇ ਨਾਲ ਸਾਰੇ ਪੰਜ ਭਾਰਤੀ ਪੁਰਸ਼ ਮੁੱਕੇਬਾਜ਼ ਟੂਰਨਾਮੈਂਟ ’ਚੋਂ ਬਾਹਰ ਹੋ ਗਏ ਚਾਰ ਹੋਰ ਭਾਰਤੀ ਮੁੱਕੇਬਾਜ਼ ਆਪਣੇ-ਆਪਣੇ ਵਰਗਾਂ ਦੇ ਸ਼ੁਰੂਆਤੀ ਰਾਊਂਡ ’ਚ ਬਾਹਰ ਹੋ ਗਏ ਸਨ ਟੋਕੀਓ ਓਲੰਪਿਕ ’ਚ ਉਤਰੇ 9 ਭਾਰਤੀ ਮੁੱਕੇਬਾਜ਼ੀ ’ਚੋਂ ਸਿਰਫ਼ ਲਵਲੀਨਾ ਬੋਗੋਰਹੇਨ (69) ਹੀ ਸੈਮੀਫਾਈਨਲ ’ਚ ਪਹੁੰਚ ਸਕੀ ਤੇ ਉਨ੍ਹਾਂ ਦੇਸ਼ ਲਈ ਤਮਗਾ ਪੱਕਾ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ